ਭੁੱਕੀ ਸਮੇਤ ਟਰੱਕ ਚਾਲਕ ਕਾਬੂ

Tuesday, Sep 04, 2018 - 01:45 AM (IST)

ਬਟਾਲਾ/ਅਲੀਵਾਲ,  (ਬੇਰੀ, ਸ਼ਰਮਾ)-  ਥਾਣਾ ਘਣੀਏ-ਕੇ-ਬਾਂਗਰ ਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਪੁਲ ਨਹਿਰ ਜਾਂਗਲਾ ਤੋਂ ਬੀਤੀ ਰਾਤ ਟਰੱਕ ਨੰ. ਆਰ. ਜੇ.-07ਜੀ. ਏ.-9725 ਜਿਸਨੂੰ ਮਨਜੀਤ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਪਿੰਡੀ (ਫਿਰੋਜ਼ਪੁਰ) ਚਲਾ ਰਿਹਾ ਸੀ, ਵਿਚੋਂ 130 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ। ਪੁਲਸ ਅਨੁਸਾਰ ਉਸਦੇ ਤੁਰੰਤ ਬਾਅਦ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਦਿਆਂ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਇਸ ਸਬੰਧੀ ਉਕਤ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। 
 


Related News