ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ

Sunday, Sep 13, 2026 - 09:16 AM (IST)

ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ

ਲੋਹੀਆਂ ਖਾਸ (ਹਰਸ਼, ਸੱਦੀ) : ਲੋਹੀਆਂ ’ਚ ਗੋਲੀ ਚਲਾਉਣ ਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੁੱਖ ਸਰਗਣੇ ‘ਜੱਗਾ ਫੂਕੀਵਾਲ’ ਦੇ ਸਾਥੀ ਨਵਜੋਤ ਉਰਫ਼ ਜੋਤਾ ਸਮੇਤ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਥਾਣਾ ਲੋਹੀਆਂ ’ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਰਵਨ ਸਿੰਘ ਬੱਲ ਤੇ ਲੋਹੀਆਂ ਦੇ ਥਾਣਾ ਮੁਖੀ ਐੱਸ. ਆਈ. ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 3. 09. 2026 ਨੂੰ ਲੋਹੀਆਂ ਵਿਖੇ ‘ਸੈਮ ਕੁਲੈਕਸ਼ਨ ਦੇ ਸਾਹਮਣੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸਕੂਲ 'ਚ ਮੋਬਾਈਲ ਲਿਜਾਣ 'ਤੇ ਪਈਆਂ ਝਿੜਕਾਂ ਤਾਂ ਲੁਕ ਗਈਆਂ ਵਿਦਿਆਰਥਣਾਂ, ਪੁਲਸ ਨੇ ਅੱਧੀ ਰਾਤ ਨੂੰ ਲੱਭਿਆ

ਇਸ ਸਬੰਧੀ ਥਾਣਾ ਲੋਹੀਆਂ ਵਿਖੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 154, ਮਿਤੀ 03.09.2026, ਜੁਰਮ 308 (5), 351 (3) ਬੀ. ਐੱਨ. ਐੱਸ. ਤੇ 25-54-59 (ਏ) ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਐੱਸ. ਆਈ. ਸੁਖਜਿੰਦਰ ਸਿੰਘ ਖਹਿਰਾ, ਥਾਣਾ ਮੁਖੀ ਲੋਹੀਆਂ ਖਾਸ ਸਮੇਤ ਪੁਲਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਸੰਨੀ ਪੁੱਤਰ ਪਰਮਜੀਤ ਵਾਸੀ ਬੂਸੋਵਾਲ (ਥਾਣਾ ਕਬੀਰਪੁਰ) ਜ਼ਿਲਾ ਕਪੂਰਥਲਾ, ਰਾਹੁਲ ਪੁੱਤਰ ਹਰਮੇਸ਼ ਵਾਸੀ ਚਾਚੋਵਾਲ (ਥਾਣਾ ਸ਼ਾਹਕੋਟ) ਜ਼ਿਲਾ ਜਲੰਧਰ, ਬਲਵੀਰ ਸਿੰਘ ਉਰਫ਼ ਜੱਜ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੰਧੇਰ, (ਥਾਣਾ ਸਦਰ ਨਕੋਦਰ) ਜ਼ਿਲਾ ਜਲੰਧਰ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਜਸਪ੍ਰੀਤ ਸਿੰਘ ਵਾਸੀ ਕਬੀਰਪੁਰ ਅਤੇ ਅਜੇ ਕੁਮਾਰ ਉਰਫ਼ ਨੀਲੀ ਪੁੱਤਰ ਵਿਜੇ ਕੁਮਾਰ ਵਾਸੀ ਭੋਏਪੁਰ, ਥਾਣਾ ਸ਼ਾਹਕੋਟ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ ਦਿੱਤੇ 3 'ਮਿਊਚਲ' ਮੰਤਰ, 50 ਮਿੰਟ ਤੱਕ ਹੋਈ ਦੁਵੱਲੀ ਗੱਲਬਾਤ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਦੇ ਕਬਜ਼ੇ ਵਿਚੋਂ ਇਕ 30 ਬੋਰ ਪਿਸਟਲ ਸਮੇਤ ਮੈਗਜ਼ੀਨ ਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪੰਜੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News