ਫਾਜ਼ਿਲਕਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 36,000 ਨਸ਼ੀਲੇ ਕੈਪਸੂਲਾਂ ਅਤੇ 20 ਗੋਲੀਆਂ ਸਮੇਤ 2 ਤਸਕਰ ਕਾਬੂ

Thursday, Sep 10, 2026 - 01:08 AM (IST)

ਫਾਜ਼ਿਲਕਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 36,000 ਨਸ਼ੀਲੇ ਕੈਪਸੂਲਾਂ ਅਤੇ 20 ਗੋਲੀਆਂ ਸਮੇਤ 2 ਤਸਕਰ ਕਾਬੂ

ਸੁਖਵਿੰਦਰ ਥਿੰਦ, ਫਾਜ਼ਿਲਕਾ : ਫਾਜਿਲਕਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 09-9-2026 ਨੂੰ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ. ਆਈ. ਏ ਫਾਜਿਲਕਾ ਦੀ ਨਿਗਰਾਨੀ ਹੇਠ ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਦਾਣਾ ਮੰਡੀ ਫਾਜਿਲਕਾ ਵਿੱਚ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਸ ਪਾਰਟੀ ਦਾਣਾ ਮੰਡੀ ਦੇ ਸ਼ੈੱਡ ਕੋਲ ਪੁੱਜੀ ਤਾਂ ਇੱਕ ਕਾਰ ਨੰਬਰੀ ਪੀ.ਬੀ 01ਡੀ-9247 ਮਾਰਕਾ ਹੁੰਡਈ ਔਰਾ ਰੰਗ ਚਿੱਟਾ ਖੜ੍ਹੀ ਦਿਖਾਈ ਦਿੱਤੀ। ਕਾਰ ਦੇ ਕੋਲ 2 ਨੌਜਵਾਨ ਖੜ੍ਹੇ ਸਨ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਨ੍ਹਾਂ ਨੇ ਆਪਣਾ ਨਾਮ ਸੰਜੇ ਉਰਫ ਸੰਨੀ ਪੁੱਤਰ ਹਰੀ ਚੰਦ ਵਾਸੀ ਓਡਾਂ ਵਾਲੀ ਬਸਤੀ ਫਾਜ਼ਿਲਕਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂੰ ਪੁੱਤਰ ਬੁੱਧ ਪ੍ਰਕਾਸ਼ ਵਾਸੀ ਘੱਟਿਆਂ ਵਾਲੀ ਦੱਸਿਆ।

PunjabKesari

ਇਹ ਵੀ ਪੜ੍ਹੋ : ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ 'ਤੇ ਭੜਕਿਆ ਦਲਿਤ ਸਮਾਜ, ਲੁਧਿਆਣਾ ਬੰਦ ਕਰ ਜਾਮ ਕੀਤਾ ਨੈਸ਼ਨਲ ਹਾਈਵੇਅ 

ਪੁਲਸ ਪਾਰਟੀ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਪਿਛਲੀ ਸੀਟ 'ਤੇ ਚਾਰ ਕਾਰਟੂਨ ਖਾਕੀ ਰੰਗ ਦੇ ਪਏ ਦਿਖਾਈ ਦਿੱਤੇ, ਜਿਨ੍ਹਾਂ ਨੂੰ ਖੋਲ੍ਹ ਕੇ ਚੈਕ ਕਰਨ 'ਤੇ ਉਹਨਾਂ ਵਿੱਚੋਂ 36,000 ਪ੍ਰੈਗਾਬਲੀਨ ਕੈਪਸੂਲ ਅਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 186 ਮਿਤੀ 09-9-2026 ਜੁਰਮ 22,29/61/85 ਐੱਨ.ਡੀ.ਪੀ.ਐਸ ਐਕਟ 223 ਬੀ.ਐੱਨ.ਐੱਸ ਥਾਣਾ ਸਿਟੀ ਫਾਜ਼ਿਲਕਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਉਥੇ ਪੁਲਸ ਵੱਲੋਂ ਸੰਜੇ ਉਰਫ ਸੰਨੀ ਪੁੱਤਰ ਹਰੀ ਚੰਦ ਵਾਸੀ ਓਡਾਂ ਵਾਲੀ ਬਸਤੀ ਫਾਜ਼ਿਲਕਾ ਉਮਰ ਕਰੀਬ 37 ਸਾਲ, ਮਨੂੰ ਪੁੱਤਰ ਬੁੱਧ ਪ੍ਰਕਾਸ਼ ਵਾਸੀ ਘੱਟਿਆਂ ਵਾਲੀ ਉਮਰ ਕਰੀਬ 22 ਸਾਲ ਦੇ ਕੋਲੋਂ 36,000 ਪ੍ਰੈਗਾਬਲੀਨ ਕੈਪਸੂਲ, 20 ਨਸ਼ੀਲੀਆਂ ਗੋਲੀਆਂ, ਇੱਕ ਕਾਰ ਹੁੰਡਈ ਔਰਾ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News