ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

Wednesday, Sep 02, 2026 - 03:45 PM (IST)

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ : ਨੇਪਾਲ 'ਚ ਹੜ੍ਹਾਂ ਕਾਰਨ ਆਈ ਭਿਆਨਕ ਤਬਾਹੀ ਤੋਂ ਬਾਅਦ ਪੀੜਤਾਂ ਦੀ ਮਦਦ ਲਈ ਪੰਜਾਬ ਰੈੱਡ ਕਰਾਸ ਵਲੋਂ ਭੇਜੀ ਗਈ ਰਾਹਤ ਸਮੱਗਰੀ ਦੇ 3 ਟਰੱਕ ਚੰਡੀਗੜ੍ਹ 'ਚ ਹੀ ਅਟਕ ਗਏ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਇਨ੍ਹਾਂ ਤਿੰਨਾਂ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਪਰ ਇਹ ਟਰੱਕ ਫਿਲਹਾਲ ਪ੍ਰਸ਼ਾਸਨਿਕ ਰੁਕਾਵਟਾਂ ਕਾਰਨ ਮਨੀਮਾਜਰਾ ਇਲਾਕੇ 'ਚ ਹੀ ਖੜ੍ਹੇ ਹਨ। ਟਰੱਕਾਂ ਦੇ ਅੱਗੇ ਨਾ ਵੱਧ ਸਕਣ ਦਾ ਮੁੱਖ ਕਾਰਨ ਇਕ ਟਰੱਕ ਦੀ ਪਾਸਿੰਗ ਨਾ ਹੋਣਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਟਰੱਕਾਂ ਦੇ ਚਾਲਕਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ 'ਚ ਵਾਹਨਾਂ ਦੀ ਜਾਂਚ ਦੇ ਨਿਯਮ ਬਹੁਤ ਸਖ਼ਤ ਹਨ ਅਤੇ ਬਿਨਾਂ ਪਾਸਿੰਗ ਤੋਂ ਚੱਲਣ 'ਤੇ ਭਾਰੀ ਚਲਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਨਵੀਂ ਅਪਡੇਟ, ਸੁਪਰੀਮ ਕੋਰਟ ਪੁੱਜਿਆ ਮਾਮਲਾ, ਕਲਰਕ ਤੋਂ ਕਾਂਸਟੇਬਲ ਤੱਕ...

ਇਕ ਟਰੱਕ ਦੇ ਚਾਲਕ ਮੁਤਾਬਕ ਚੰਡੀਗੜ੍ਹ 'ਚ ਆਰ. ਟੀ. ਓ. ਦੇ ਅਧਿਕਾਰੀ 20 ਤਾਰੀਖ਼ ਤੋਂ ਗੈਰ-ਹਾਜ਼ਰ ਹਨ, ਜਿਸ ਕਾਰਨ ਪਾਸਿੰਗ ਦਾ ਕੰਮ ਲਟਕਿਆ ਹੋਇਆ ਹੈ। ਉਸ ਨੇ ਦੱਸਿਆ ਕਿ 2 ਹੋਰ ਟਰੱਕ ਵੀ ਉਸ ਦੀ ਗੱਡੀ ਦੀ ਪਾਸਿੰਗ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਤਿੰਨੇਂ ਵਾਹਨ ਇਕੱਠੇ ਨੇਪਾਲ ਲਈ ਰਵਾਨਾ ਹੋ ਸਕਣ। ਨੇਪਾਲ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਦੀ ਪਹਿਲੀ ਖ਼ੇਪ ’ਚ 10 ਲੱਖ ਰੁਪਏ ਤੋਂ ਵੱਧ ਮੁੱਲ ਦੀ ਰੇਡੀ-ਟੂ-ਈਟ ਖਾਦ ਸਮੱਗਰੀ, ਰਾਸ਼ਨ, ਕੱਪੜੇ ਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਭੇਜੀ ਗਈ ਹੈ।

ਇਹ ਵੀ ਪੜ੍ਹੋ : ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...

ਦੱਸਣਯੋਗ ਹੈ ਕਿ ਟਰੱਕਾਂ ਨੂੰ ਰਵਾਨਾ ਕਰਦੇ ਸਮੇਂ ਰਾਜਪਾਲ ਨੇ ਨੇਪਾਲ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਸੀ ਕਿ ਪੰਜਾਬ ਦੇ ਲੋਕ ਨੇਪਾਲ ਦੇ ਹੜ੍ਹ ਪੀੜਤਾਂ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹੇ ਹਨ ਅਤੇ ਸੰਕਟ ਦੀ ਇਸ ਘੜੀ ’ਚ ਮਨੁੱਖਤਾ ਦੇ ਨਾਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਰੈੱਡ ਕਰਾਸ ਨੇਪਾਲ ਰੈੱਡ ਕਰਾਸ ਨਾਲ ਲਗਾਤਾਰ ਤਾਲਮੇਲ ਕਰ ਰਿਹਾ ਹੈ ਤਾਂ ਜੋ ਉੱਥੇ ਦੀਆਂ ਅਸਲ ਲੋੜਾਂ ਅਨੁਸਾਰ ਰਾਹਤ ਸਮੱਗਰੀ ਭੇਜੀ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲੀ ਖ਼ੇਪ ਤੋਂ ਇਲਾਵਾ ਪੜਾਅਵਾਰ ਢੰਗ ਨਾਲ 80 ਲੱਖ ਤੋਂ 1 ਕਰੋੜ ਰੁਪਏ ਤੱਕ ਦੀ ਵਾਧੂ ਰਾਹਤ ਸਹਾਇਤਾ ਵੀ ਨੇਪਾਲ ਭੇਜਣ ਦੀ ਯੋਜਨਾ ਹੈ। ਇਸ ਮੌਕੇ ਉਨ੍ਹਾਂ ਸਮਾਜਿਕ ਸੰਸਥਾਵਾਂ ਅਤੇ ਲੋਕਾਂ ਨੂੰ ਵੀ ਰਾਹਤ ਕਾਰਜਾਂ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ਪਰ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਪਹਿਲੀ ਹੀ ਖ਼ੇਪ ਰਸਤੇ 'ਚ ਅਟਕ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News