ਪਤੀ ਦੀ ਮੌਤ ਨੂੰ ਕਤਲ ਦੱਸਦਿਆਂ ਉਸਦੇ ਸਾਥੀ ''ਤੇ ਲਾਏ ਦੋਸ਼
Monday, Sep 28, 2020 - 03:10 PM (IST)

ਭਿੱਖੀਵਿੰਡ/ਖਾਲੜਾ (ਭਾਟੀਆ, ਗੁਰਮੀਤ): ਪਿਛਲੇ ਦਿਨੀਂ ਪਿੰਡ ਬੈਂਕਾ ਦੇ ਗੁਰਸਾਹਿਬ ਸਿੰਘ ਦੀ ਹੋਈ ਮੌਤ ਨੂੰ ਉਸਦੀ ਵਿਧਵਾ ਪਤਨੀ ਕਸ਼ਮੀਰ ਕੌਰ ਨੇ ਮ੍ਰਿਤਕ ਦੇ ਸਾਥੀ ਵਲੋਂ ਉਸਦਾ ਕਤਲ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਵਿਧਵਾ ਕਸ਼ਮੀਰ ਕੌਰ ਪਤਨੀ ਗੁਰਸਾਹਿਬ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਮਲ ਐੱਚ. ਨਿੰਬਲੇ ਨੂੰ ਦਿੱਤੀ ਦਰਖ਼ਾਸਤ 'ਚ ਬੇਨਤੀ ਕੀਤੀ ਹੈ ਕਿ ਮੇਰਾ ਪਤੀ ਗੁਰਸਾਹਿਬ ਸਿੰਘ ਬਿਜਲੀ ਬੋਰਡ ਦੇ ਖੰਬੇ ਪ੍ਰਾਈਵੇਟ ਲਗਾਉਣ ਦਾ ਕੰਮ ਕਰਦਾ ਸੀ। ਸਾਡੇ ਪਿੰਡ ਦੇ ਰਹਿਣ ਵਾਲੇ ਹਰਦਾਸ ਸਿੰਘ ਪੁੱਤਰ ਭਜਨ ਸਿੰਘ ਜੋ ਕਿ 5-9-2020 ਨੂੰ ਸਾਡੇ ਘਰ ਆਇਆ ਤੇ ਮੇਰੇ ਪਤੀ ਗੁਰਸਾਹਿਬ ਸਿੰਘ ਨੂੰ ਕਹਿਣ ਲੱਗਾ ਕਿ ਪਿੰਡ ਰਾਜੋਕੇ ਵਿਖੇ ਮੇਲਾ ਹੈ ਆਪਾ ਚੱਲੀਏ। ਉਸਨੇ ਮੇਰੇ ਪਤੀ ਨੂੰ ਆਪਣੇ ਨਾਲ ਠੇਕੇਦਾਰ ਦੇ ਪਿੰਡ ਰਾਜੋਕੇ ਵਿਖੇ ਮੇਲਾ ਦੇਖਣ ਜਾਣ ਲਈ ਰਾਜ਼ੀ ਕਰ ਲਿਆ।
ਇਹ ਵੀ ਪੜ੍ਹੋ: ਤਵੇਤੀਆ ਦੇ ਪੰਜ ਛੱਕਿਆਂ ਨੂੰ ਦੇਖ ਡਰੇ ਯੁਵਰਾਜ, ਟਵੀਟ ਕਰ ਲਿਖਿਆ- 'ਨਾ ਬਾਈ ਨਾ'
5 ਤਰੀਕ 12 ਕੁ ਵਜੇ ਦੇ ਕਰੀਬ ਇਹ ਦੋਵੇਂ ਉਸ ਰਾਤ ਘਰ ਵਾਪਸ ਨਹੀਂ ਆਏ। ਅਗਲੀ ਦੁਪਹਿਰ 2 ਵਜੇ ਦੇ ਕਰੀਬ ਮੇਰੇ ਲੜਕੇ ਨੂੰ ਇਕ ਫੋਨ ਆਇਆ ਕਿ ਤੇਰੇ ਪਿਤਾ ਜੀ ਦਾ ਅਲਗੋਂ ਕੋਠੀ ਵਿਖੇ ਐਕਸੀਡੈਂਟ ਹੋ ਗਿਆ ਹੈ। ਜਦੋਂ ਮੇਰਾ ਲੜਕਾ ਉਕਤ ਜਗ੍ਹਾ 'ਤੇ ਗਿਆ ਤਾਂ ਉੱਥੇ ਕੋਈ ਐਕਸੀਡੈਂਟ ਨਹੀਂ ਹੋਇਆ ਸੀ। ਜਦੋਂ ਮੇਰੇ ਲੜਕੇ ਨੇ ਉਸੇ ਨੰਬਰ 'ਤੇ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਐਕਸੀਡੈਂਟ ਪਿੰਡ ਬਲੇਰ ਵਿਖੇ ਹੋਇਆ ਹੈ। ਜਦੋਂ ਮੇਰਾ ਲੜਕਾ ਪਿੰਡ ਬਲੇਰ ਵਿਖੇ ਪੁੱਜਾ ਤਾਂ ਗੁਰਦੁਆਰਾ ਸਾਹਿਬ ਨੇੜੇ ਭੀੜ ਦੇਖ ਕੇ ਰੁਕਿਆ ਤਾਂ ਉੱਥੇ ਦੇਖਿਆ ਕਿ ਗੁਰਸਾਹਿਬ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਜਦੋਂ ਉਸ ਨੂੰ ਹਸਪਤਾਲ ਵਿਖੇ ਲੈ ਜਾਇਆ ਗਿਆ ਤਾਂ ਉਨ੍ਹਾਂ ਨੇ ਸੱਟਾਂ ਗੰਭੀਰ ਦੱਸਿਆ। ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਵਿਖੇ ਲੈ ਜਾਇਆ ਗਿਆ ਤਾਂ ਰਸਤੇ 'ਚ ਮੇਰੇ ਪਤੀ ਦੀ ਮੌਤ ਹੋ ਗਈ। ਉਸਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਂ ਪੁਲਸ ਚੌਕੀ ਸੁਰਸਿੰਘ ਵਿਖੇ ਇਨਸਾਫ਼ ਲਈ ਦਰਖ਼ਾਸਤ ਦਿੱਤੀ ਸੀ ਪਰ ਪੁਲਸ ਨੇ ਬਿਨਾਂ ਕਾਰਵਾਈ ਦੇ ਹਰਦਾਸ ਸਿੰਘ ਨੂੰ ਛੱਡ ਦਿੱਤਾ ਸੀ। ਵਿਧਵਾ ਕਸ਼ਮੀਰ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੇ ਪਤੀ ਦਾ ਐਕਸੀਡੈਂਟ ਨਹੀਂ ਹੋਇਆ, ਉਸਦਾ ਕਤਲ ਹੋਇਆ ਹੈ। ਇਸਦੀ ਇੰਨਕੁਆਰੀ ਕਰਵਾ ਕੇ ਮੈਨੂੰ ਇਨਸਾਫ ਦਵਾਇਆ ਜਾਵੇ।
ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਖੇਤੀ ਬਿੱਲਾਂ 'ਤੇ ਨਹੀਂ ਸਗੋਂ ਕਿਸਾਨਾਂ ਦੇ ਡੈਥ ਵਾਰੰਟ 'ਤੇ ਕੀਤੇ ਹਸਤਾਖ਼ਰ: ਬਾਜਵਾ, ਦੂਲੋ
ਇਸ ਸਬੰਧੀ ਜਦੋਂ ਉਸਦੇ ਸਾਥੀ ਹਰਦਾਸ ਸਿੰਘ ਪੁੱਤਰ ਭਜਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮੇਲਾ ਦੇਖਣ ਗੁਰਸਾਹਿਬ ਸਿੰਘ ਦੇ ਨਾਲ ਜ਼ਰੂਰ ਗਿਆ ਸੀ। ਉਸ ਰਾਤ ਅਸੀਂ ਪਿੰਡ ਪਲੋਪੱਤੀ ਵਿਖੇ ਹੀ ਰਹੇ ਸੀ। ਅਗਲੀ ਸਵੇਰ ਜਦੋਂ ਅਸੀਂ ਚਾਹ ਪਾਣੀ ਪੀ ਕੇ ਪਿੰਡ ਰਾਜੋਕੇ ਇਕ ਹੋਰ ਸਾਥੀ ਦੇ ਘਰ ਗਏ, ਪਰ ਜਦੋਂ ਗੁਰਸਾਹਿਬ ਸਿੰਘ ਨੂੰ ਇਕ ਫੋਨ ਆਇਆ ਤੇ ਉਹ ਉਸ ਜਗਾ ਤੋਂ ਚਲਾ ਗਿਆ। ਇਸ ਮਾਮਲੇ ਸਬੰਧੀ ਜਦੋਂ ਚੌਕੀ ਇੰਚਾਰਜ ਸੁਰਸਿੰਘ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ 9 ਤਰੀਕ ਨੂੰ ਸਾਨੂੰ ਦਰਖਾਸਤ ਮਿਲੀ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਿਹੜੇ ਵਿਅਕਤੀ ਇਸ ਨਾਲ ਕੰਮ ਕਰਦੇ ਸੀ, ਉਨ੍ਹਾਂ ਤੋਂ ਵੀ ਪੁਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੋਬਾਇਲ ਦੀ ਕਾਲ ਡਿਟੇਲ ਵੀ ਕਢਵਾਈ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: