ਆਵਾਰਾ ਕੁੱਤਿਆਂ ਦੀ ਭਰਮਾਰ ਕਾਰਣ ਲੋਕ ਪ੍ਰੇਸ਼ਾਨ

11/28/2020 3:41:00 PM

ਬਹਿਰਾਮਪੁਰ (ਗੋਰਾਇਆ): ਜੇਕਰ ਪੂਰੇ ਪੰਜਾਬ 'ਚ ਆਵਾਰ ਕੁੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਦਿਨ ਪ੍ਰਤੀ ਦਿਨ ਵਧ ਰਹੀ ਗਿਣਤੀ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਏਨੀ ਜ਼ਿਆਦਾ ਹੋ ਗਈ ਹੈ ਕਿ ਪਸ਼ੂਆ ਤੋਂ ਲੈ ਕੇ ਆਮ ਵਿਅਕਤੀ ਨੂੰ ਆਪਣਾ ਨਿਸ਼ਾਨਾਂ ਬਣਾ ਰਹੇ ਹਨ ਪਰ ਪ੍ਰਸ਼ਾਸਨ ਬਿਲਕੁੱਲ ਲਾਚਾਰ ਨਜ਼ਰ ਆ ਰਿਹਾ ਹੈ, ਜਿਸ ਕਾਰਣ ਲੋਕਾਂ 'ਚ ਦਹਿਸ਼ਤ ਵੱਧ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਾਵੇਂ ਕੁਝ ਸਮਾਂ ਪਹਿਲਾ ਪਸ਼ੂ ਪਾਲਣ ਵਿਭਾਗ ਵਲੋਂ ਸ਼ਹਿਰੀ ਖੇਤਰਾਂ 'ਚ ਆਵਾਰਾ ਕੁੱਤਿਆ ਦੀ ਨਸਬੰਦੀ ਕਰਨ ਦਾ ਅਭਿਆਨ ਚਾਲੂ ਕੀਤਾ ਗਿਆ ਸੀ ਪਰ ਇਹ ਅੱਜ ਕੱਲ ਠੰਢੇ ਬਸਤੇ 'ਚ ਮੁੜ ਪੈ ਗਿਆ ਹੈ, ਜਿਸ ਕਾਰਣ ਹੁਣ ਫ਼ਿਰ ਇਲਾਕੇ ਦੇ ਲੋਕਾਂ ਨੂੰ ਕੁੱਤਿਆ ਦੇ ਖ਼ੌਫ਼ ਤੋਂ ਛੁੱਟਕਾਰ ਨਹੀਂ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਧਰਨੇ 'ਤੇ ਗਏ ਕਿਸਾਨ ਪਿਤਾ ਨੂੰ ਮਿਲੀ ਪੁੱਤ ਦੇ ਸ਼ਹੀਦ ਹੋਣ ਦੀ ਖ਼ਬਰ

ਇਸ ਸਬੰਧੀ ਸਮਾਜ ਸੇਵਕ ਪ੍ਰੋ. ਦਵਿੰਦਰ ਸਿੰਘ ਠਾਕੁਰ ਨੇ ਕਿਹਾ ਕਿ ਪੇਂਡੂ ਖੇਤਰ ਲਈ ਨਹੀਂ ਕੋਈ ਯੋਜਨਾ-ਜੇਕਰ ਕੁਝ ਸਮਾਂ ਪਹਿਲਾ ਸਬੰਧਤ ਵਿਭਾਗ ਦੁਆਰਾ ਸ਼ਹਿਰੀ ਇਲਾਕੇ 'ਚ ਆਵਾਰਾ ਕੁੱਤਿਆ ਦੀ ਨਸਬੰਦੀ ਲਈ ਨਿੱਜੀ ਕੰਪਨੀ ਨੂੰ ਜ਼ਿੰਮੇਵਾਰੀ ਸ਼ੌਪ ਕੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ ਗਿਆ ਸੀ ਪਰ ਪੇਂਡੂ ਖੇਤਰ 'ਚ ਅੱਜ ਤੱਕ ਕੋਈ ਯੋਜਨਾ ਹੀ ਨਹੀਂ ਬਣਾਈ ਗਈ ਹੈ, ਜਿਸ ਕਾਰਣ ਸ਼ਹਿਰਾਂ ਨਾਲਂੋ ਪੇਂਡੂ ਖੇਤਰਾਂ ਵਿਚ ਆਵਾਰਾ ਕੁੱਤਿਆ ਵੱਲੋਂ ਮਾਸੂਮ ਬੱਚੇ, ਪਸ਼ੂਆ ਆਦਿ ਨੂੰ ਵਧੇਰੇ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਵਲੋਂ ਚਲਾਏ ਜਾ ਰਹੇ ਗੰਦੇ ਧੰਦੇ ਦਾ ਪਰਦਾਫ਼ਾਸ਼, ਗੁਰਦਾਸਪੁਰ ਦੀ ਜਨਾਨੀ ਕਰਦੀ ਸੀ ਕੁੜੀਆਂ ਸਪਲਾਈ

ਠਾਕੁਰ ਪੰਜਾਬ ਸਿੰਘ ਝਬਕਰਾ ਨੇ ਕਿਹਾ ਕਿ ਕੁਝ ਸਮਾਂ ਪਹਿਲਾ ਸਰਕਾਰ ਦੀਆ ਹਦਾਇਤਾਂ ਹੁੰਦਿਆ ਸਨ ਕਿ ਪੇਂਡੂ ਖੇਤਰ 'ਚ ਆਵਾਰਾ ਕੁੱਤਿਆ ਨੂੰ ਦਵਾਈ ਦੇ ਕੇ ਮਾਰ ਦਿੱਤਾ ਜਾਂਦਾ ਸੀ, ਜਿਸ ਕਾਰਣ ਕਾਫੀ ਹੱਦ ਤੱਕ ਆਵਾਰਾ ਕੁੱਤਿਆ ਦੀ ਗਿਣਤੀ ਘੱਟ ਹੁੰਦੀ ਸੀ ਪਰ ਜਦ ਤਂੋ ਇਹ ਹਦਾਇਤਾਂ ਬੰਦ ਹੋ ਗਈ ਹਨ ਉਸ ਕਾਰਣ ਵੀ ਪੇਂਡੂ ਖੇਤਰ ਵਿਚ ਇਹ ਦਿਨ ਪ੍ਰਤੀ ਦਿਨ ਗਿਣਤੀ ਆਵਾਰਾ ਕੁੱਤਿਆ ਦੀ ਗਿਣਤੀ ਵੱਧ ਰਹੀ ਹੈ। ਕਿਸਾਨ ਕੁਲਵਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਸਰਕਾਰ ਨੂੰ ਯੋਜਨਾ ਬਣਾਉਣ ਦੀ ਲੋੜ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋ ਭਾਵੇਂ ਕਿ ਕੁੱਤੇ ਦੇ ਕੱਟਣ ਨਾਲ ਹੋਣ ਵਾਲੀ ਮੌਤ 'ਤੇ ਇਕ ਲੱਖ ਰੁਪਏ ਮੁਆਵਜ਼ਾ ਦੇਣ ਦੀ ਤਰਵੀਜ ਹੈ ਪਰ ਅੱਜ ਤੱਕ ਕੋਈ ਪਾਲਿਸੀ ਨਹੀਂ ਬਣ ਸਕੀ, ਜਿਸ ਨੂੰ ਬਣਾਉਣਾ ਜ਼ਰੂਰੀ ਹੈ ਪਰ ਅਜੇ ਤੱਕ ਇਹ ਪਾਲਿਸੀ ਨਹੀਂ ਬਣੀ ਰਹੀ ਹੈ।


Baljeet Kaur

Content Editor

Related News