ਸੜਕ ’ਤੇ ਪਲਟੇ ਤੂੜੀ ਵਾਲੇ ਟਰਾਲੇ ਕਾਰਨ ਵਾਪਰਿਆ ਹਾਦਸਾ, ਟਕਰਾਈਆਂ ਦਰਜਨ ਤੋਂ ਵੱਧ ਗੱਡੀਆਂ
Tuesday, Dec 12, 2023 - 04:00 PM (IST)
ਝਬਾਲ (ਨਰਿੰਦਰ)- ਬੀਤੀ ਸਵੇਰੇ ਤੜਕੇ ਭਿੱਖੀਵਿੰਡ-ਝਬਾਲ ਰੋਡ ’ਤੇ ਪਿੰਡ ਭੁਜੜਾਂਵਾਲੇ ਨੇੜੇ ਸੜਕ ’ਤੇ ਪਲਟੇ ਇਕ ਤੂੜੀ ਵਾਲੇ ਟਰਾਲੇ ’ਚ ਇਕ ਬਲੈਰੋ ਗੱਡੀ ਸਣੇ ਡੇਢ ਦਰਜਨ ਦੇ ਕਰੀਬ ਵਾਹਨਾਂ ਦੇ ਟਕਰਾਉਣ ਦਾ ਸਮਾਚਾਰ ਮਿਲਿਆ ਹੈ ਪਰ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਜਿਸ ਜੀ ਜਾਣਕਾਰੀ ਦਿੰਦਿਆਂ ਪਿੰਡ ਡੱਲ ਵਾਸੀ ਜਗਪ੍ਰੀਤ ਸਿੰਘ ਪੁੱਤਰ ਸਰਦੂਲ ਸਿੰਘ ਨੇ ਦੱਸਿਆ ਕਿ ਸਵੇਰੇ ਤੜਕੇ ਉਹ ਪਰਿਵਾਰਕ ਮੈਂਬਰਾਂ ਨਾਲ ਬਲੈਰੋ ਗੱਡੀ ’ਤੇ ਅੰਮ੍ਰਿਤਸਰ ਵੱਲ ਜਾ ਰਹੇ ਸਨ ਕਿ ਝਬਾਲ ਤੋਂ ਪਿੱਛੇ ਪਿੰਡ ਭੁੱਜੜਾਂਵਾਲੇ ਨੇੜੇ ਸੜਕ ’ਤੇ ਇਕ ਤੂੜੀ ਵਾਲਾ ਟਰਾਲਾ ਪਲਟਿਆ ਹੋਇਆ ਸੀ, ਹਨੇਰੇ ਕਾਰਨ ਸਾਡੀ ਕਾਰ ਟਕਰਾਅ ਗਈ। ਜਗਪ੍ਰੀਤ ਸਿੰਘ ਅਨੁਸਾਰ ਹਨੇਰੇ ਅਤੇ ਧੁੰਦ ਜ਼ਿਆਦਾ ਹੋਣ ਕਾਰਨ ਮੌਕੇ ’ਚੇ ਡੇਢ ਦਰਜਨ ਗੱਡੀਆਂ ਹੋਰ ਟਕਰਾਅ ਗਈਆਂ।
ਇਹ ਵੀ ਪੜ੍ਹੋ- ਗੁਰੂ ਨਾਨਕ ਦੇਵ ਹਸਪਤਾਲ 'ਤੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ, ਫੜੇ 6 ਡਾਕਟਰ
ਹਾਦਸਾ ਗ੍ਰਸਤਗੱਡੀਆਂ ਦੇ ਮਾਲਕਾਂ ਨੇ ਇਲਜ਼ਾਮ ਲਾਇਆ ਕਿ ਟੋਲ ਪਲਾਜ਼ਾ ਵਾਲਿਆਂ ਦੀ ਪੈਟਰੋਲਿੰਗ ਗੱਡੀ ਸਵੇਰ ਹੋਣ ਤੱਕ ਵੀ ਨਹੀਂ ਆਈ ਅਤੇ ਨਾ ਹੀ ਟੋਲ ਪਲਾਜ਼ਾ ਵਾਲਿਆਂ ਨੇ ਸੜਕ ’ਤੇ ਕਿਤੇ ਹੈਲਪਲਾਈਨ ਨੰਬਰ ਲਿਖਿਆ ਹੈ। ਇਹ ਵੀ ਪਤਾ ਲੱਗਾ ਕਿ ਸਵੇਰ ਹੁੰਦਿਆਂ ਪੁਲਸ ਵੀ ਕੋਈ ਕਾਰਵਾਈ ਕੀਤੇ ਬਿਨਾਂ ਪੱਲਾ ਝਾੜ੍ਹੇ ਚਲੇ ਗਏ। ਜਦੋਂ ਟੋਲ ਪਲਾਜ਼ਾ ਵਾਲੇ ਕੁਲਦੀਪ ਸਿੰਘ ਅਨੁਸਾਰ ਉਨ੍ਹਾਂ ਦੀ ਪੈਟਰੋਲਿੰਗ ਗੱਡੀ ਦਾ ਡਰਾਈਵਰ ਬੀਮਾਰ ਹੋਣ ਕਰਕੇ ਗੱਡੀ ਰਾਤ ਨਹੀਂ ਆਈ। ਜਦੋਂ ਕਿ ਥਾਣਾ ਮੁਖੀ ਹਰਮਿੰਦਰ ਸਿੰਘ ਨੇ ਕਿਹਾ ਕਿ ਪਤਾ ਲੱਗਣ ’ਤੇ ਸਾਡੀ ਪੁਲਸ ਪਾਰਟੀ ਮੌਕੇ ’ਤੇ ਗਈ ਹੈ, ਜੋ ਮੌਕਾ ਦੇਖ ਆਈ ਹੈ। ਉਨ੍ਹਾਂ ਕਿਹਾ ਕਿ ਹਾਦਸਾ ਗ੍ਰਸਤ ਗੱਡੀਆਂ ਵਾਲੇ ਲਿਖਤੀ ਦਰਖਾਸਤ ਦੇ ਦੇਣ ਅਸੀਂ ਕਾਰਵਾਈ ਕਰ ਦਿਆਂਗੇ। ਜਦੋਂ ਕਿ ਜਗਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਥਾਣੇ ਝਬਾਲ ਲਿਖਤੀ ਦਰਖਾਸਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੰਸਦ ’ਚ ਚੁੱਕਿਆ ਦੇਸ਼ ’ਚ ਵਧ ਰਹੀ ਮਹਿੰਗਾਈ ਦਾ ਮੁੱਦਾ, ਪੁੱਛਿਆ ਕੀ ਕਰ ਰਹੀ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8