ਕਲਾਨੌਰ-ਗੁਰਦਾਸਪੁਰ ਹਾਈਵੇਅ ਵਾਪਰਿਆ ਵੱਡਾ ਹਾਦਸਾ, 23 ਸਾਲਾ ਮੁੰਡੇ ਦੀ ਥਾਈਂ ਮੌਤ

Monday, Nov 11, 2024 - 03:15 PM (IST)

ਕਲਾਨੌਰ-ਗੁਰਦਾਸਪੁਰ ਹਾਈਵੇਅ ਵਾਪਰਿਆ ਵੱਡਾ ਹਾਦਸਾ, 23 ਸਾਲਾ ਮੁੰਡੇ ਦੀ ਥਾਈਂ ਮੌਤ

ਕਲਾਨੌਰ/ਗੁਰਦਾਸਪੁਰ (ਮਨਮੋਹਨ, ਵਿਨੋਦ) : ਸਰਹੱਦੀ ਕਸਬਾ ਕਲਾਨੌਰ ਨੇੜੇ ਕਲਾਨੌਰ-ਗੁਰਦਾਸਪੁਰ ਕੌਮੀ ਮਾਰਗ ’ਤੇ ਸੋਮਵਾਰ ਸਵੇਰੇ ਇਕ ਕਾਰ ਅਤੇ ਬੱਜਰੀ ਨਾਲ ਭਰੀ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ’ਚ ਨੌਜਵਾਨ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਬਸੰਤ ਮਸੀਹ (23) ਪੁੱਤਰ ਅਕਰਮ ਮਸੀਹ ਵਾਸੀ ਪਿੰਡ ਦਲੇਲਪੁਰ ਅੱਜ ਸਵੇਰੇ ਕਾਰ ’ਚ ਸਵਾਰ ਹੋ ਕੇ ਕਲਾਨੌਰ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਕਲਾਨੌਰ ਤੋਂ ਥੋੜ੍ਹੀ ਦੂਰੀ ’ਤੇ ਹੀ ਗੁਰਦਾਸਪੁਰ ਸਾਈਡ ਵੱਲੋਂ ਆ ਰਹੇ ਇਕ ਟਰਾਲੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। 

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਬਸੰਤ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਰਾਹਗੀਰਾਂ ਨੇ ਥਾਣਾ ਕਲਾਨੌਰ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ।


author

Gurminder Singh

Content Editor

Related News