ਪੰਜਾਬ ''ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਦੀ ਹੋਈ ਜ਼ਬਰਦਸਤ ਟੱਕਰ

Wednesday, Nov 13, 2024 - 10:00 AM (IST)

ਪੰਜਾਬ ''ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਦੀ ਹੋਈ ਜ਼ਬਰਦਸਤ ਟੱਕਰ

ਭਵਾਨੀਗੜ (ਕਾਂਸਲ): ਸਥਾਨਕ ਸ਼ਹਿਰ ’ਚੋਂ ਲੰਘਦੀ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇਅ ਉੱਪਰ ਪਿੰਡ ਰੋਸ਼ਨਵਾਲਾ ਨਜ਼ਦੀਕ ਅੱਜ ਸਵੇਰੇ ਤੜਕੇ ਸੰਘਣੀ ਧੁੰਦ ਕਾਰਨ ਇਕ PRTC ਦੀ ਬੱਸ ਇਕ ਭੂੰਗ ਵਾਲੇ ਟਰੈਕਟਰ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ’ਚ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। 

ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਸ ’ਚ ਸਵਾਰ ਹਾਦਸੇ ’ਚ ਜ਼ਖਮੀ ਹੋਏ ਮੁਸਾਫਰ ਬਲਵੀਰ ਸਿੰਘ ਵਾਸੀ ਸਮਾਣਾ ਨੇ ਦੱਸਿਆ ਕਿ ਸਮਾਣਾ ਤੋਂ ਅੰਮ੍ਰਿਤਸਰ ਲਈ ਜਾ ਰਹੀ PRTC ਦੀ ਬੱਸ ਭਵਾਨੀਗੜ੍ਹ ਤੋਂ ਅੱਗੇ ਜਦੋਂ ਪਿੰਡ ਰੋਸ਼ਨਵਾਲਾ ਨੇੜੇ ਪਹੁੰਚੀ ਤਾਂ ਇਥੇ ਹਾਈਵੇਅ ਵਿਚਕਾਰ ਬਣੇ ਕੱਟ ਤੋਂ ਇਕ ਭੂੰਗ ਵਾਲੇ ਟਰੈਕਟਰ ਟਰਾਲੀ ਦੇ ਚਾਲਕ ਨੇ ਯੂ-ਟਰਨ ਲੈਣ ਸਮੇਂ ਆਪਣੇ ਟਰੈਕਟਰ ਟਰਾਲੀ ਨੂੰ ਹਾਈਵੇਅ ਦੇ ਵਿਚਕਾਰ ਹੀ ਖੜਾ ਕਰ ਲਿਆ। ਸੰਘਣੀ ਧੁੰਦ ਕਾਰਨ ਇਹ ਭੂੰਗ ਵਾਲਾ ਟਰੈਕਟਰ ਟਰਾਲੀ ਨਜ਼ਰ ਨਾ ਆਉਣ ਕਾਰਨ ਉਨ੍ਹਾਂ ਦੀ ਬੱਸ ਇਸ ਭੂੰਗ ਵਾਲੀ ਟਰਾਲੀ ਨਾਲ ਜਾ ਟਕਰਾਈ। ਇਸ ਹਾਦਸੇ ’ਚ ਉਸ ਸਮੇਤ ਬੱਸ ’ਚ ਸਵਾਰ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪਹੁੰਚੀ ਪੁਲਸ ਪਾਰਟੀ ਨੇ ਦੋਵੇ ਵਾਹਨਾਂ ਨੂੰ ਹਾਈਵੇਅ ਤੋਂ ਸਾਇਡ ਕੇ ਕਰਵਾਕੇ ਹਾਈਵੇਅ ਉੱਪਰ ਆਵਾਜਾਈ ਬਹਾਲ ਕਰਵਾ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News