ਪਾਕਿਸਤਾਨ ''ਚ ਹਾਹਾਕਾਰ: ਆਟਾ 170 ਰੁਪਏ ਕਿਲੋ ਪੁੱਜਾ, 30 ਰੁਪਏ ਦੀ ਹੋਈ 50 ਗ੍ਰਾਮ ਦੀ ਛੋਟੀ ਰੋਟੀ
Friday, Oct 09, 2026 - 06:13 AM (IST)
ਗੁਰਦਾਸਪੁਰ/ਪਿਸ਼ਾਵਰ (ਵਿਨੋਦ) : ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਸਥਿਤੀ ਬਹੁਤ ਭਿਆਨਕ ਹੋ ਗਈ ਹੈ। ਹੁਣ ਦਿਨ ਵਿਚ ਦੋ ਵਾਰ ਖਾਣਾ ਵੀ ਆਮ ਪਾਕਿਸਤਾਨੀ ਦੀ ਪਹੁੰਚ ਤੋਂ ਬਾਹਰ ਜਾਪਦਾ ਹੈ। ਪਾਕਿਸਤਾਨੀ ਸ਼ਹਿਰ ਪਿਸ਼ਾਵਰ ਵਿਚ ਆਟੇ ਲਈ ਦਹਿਸ਼ਤ ਹੈ। ਖੁੱਲ੍ਹੇ ਬਾਜ਼ਾਰ ਵਿਚ ਆਟੇ ਦੀ ਕੀਮਤ 165 ਤੋਂ 170 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ, ਜਦੋਂ ਕਿ ਬਾਜ਼ਾਰ ਵਿਚ ਉਪਲਬਧ ਸਿਰਫ਼ 50 ਗ੍ਰਾਮ ਵਜ਼ਨ ਵਾਲੀ ਇਕ ਛੋਟੀ ਰੋਟੀ 30 ਰੁਪਏ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : Infosys, HCL ਸਣੇ ਕਈ ਭਾਰਤੀ ਕੰਪਨੀਆਂ 'ਤੇ ਅਮਰੀਕਾ ਦੀ ਸਖਤੀ, 'ਗ੍ਰੀਨ ਕਾਰਡ' ਪ੍ਰੋਗਰਾਮ ਸਸਪੈਂਡ
ਸਰਹੱਦ ਪਾਰਲੇ ਸੂਤਰਾਂ ਅਨੁਸਾਰ 20 ਕਿਲੋਗ੍ਰਾਮ ਦਾ ਮੋਟਾ ਆਟਾ 3,300 ਤੋਂ 3,500 ਪਾਕਿਸਤਾਨੀ ਰੁਪਏ ਵਿਚ ਉਪਲਬਧ ਹੈ। 20 ਕਿਲੋਗ੍ਰਾਮ ਦਾ ਬਰੀਕ ਆਟਾ 3,120 ਰੁਪਏ ਵਿਚ ਵਿਕ ਰਿਹਾ ਹੈ। ਜੇਕਰ ਕੋਈ 80 ਕਿਲੋਗ੍ਰਾਮ ਦਾ ਥੈਲਾ ਖਰੀਦਣ ਲਈ ਬਾਹਰ ਜਾਂਦਾ ਹੈ, ਤਾਂ ਉਸ ਨੂੰ 13,200 ਰੁਪਏ ਦੇਣੇ ਪੈਂਦੇ ਹਨ। ਪਾਕਿਸਤਾਨ ਸਰਕਾਰ ਬਾਜ਼ਾਰ ਵਿਚ ਸਬਸਿਡੀ ਵਾਲਾ ਆਟਾ ਵੀ ਦਿੰਦੀ ਹੈ ਪਰ ਹੁਣ ਇਸ ਆਟੇ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਲੋਕ ਮਹਿੰਗਾ ਆਟਾ ਖਰੀਦਣ ਲਈ ਮਜਬੂਰ ਹਨ। ਅਕਬਰ ਬਾਜ਼ਾਰ, ਅਸ਼ਰਫ ਰੋਡ, ਕਰਾਚੀ ਮਾਰਕੀਟ, ਨਮਕ ਮੰਡੀ ਅਤੇ ਸਰਕਾਰੀ ਕਾਲਜ ਚੌਕ ਵਰਗੇ ਪ੍ਰਮੁੱਖ ਖੇਤਰਾਂ ਵਿਚ ਢਾਬਿਆਂ ਦੇ ਮਾਲਕਾਂ ਨੇ ਅਜੀਬ ਨਿਯਮ ਲਾਗੂ ਕਰ ਦਿੱਤੇ ਹਨ। ਬਹੁਤ ਸਾਰੇ ਦੁਕਾਨਦਾਰ ਹੁਣ 2 ਰੋਟੀਆਂ ਤੋਂ ਘੱਟ ਨਹੀਂ ਵੇਚ ਰਹੇ। ਜੇਕਰ ਕੋਈ ਰੋਟੀ ਚਾਹੁੰਦਾ ਹੈ ਤਾਂ ਉਸ ਨੂੰ 80 ਰੁਪਏ ਦੇ ਕੇ 2 ਰੋਟੀਆਂ ਖਰੀਦਣੀਆਂ ਪੈਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
