8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ ਹੋਵੇਗਾ ਰੂਟ
Tuesday, Oct 06, 2026 - 08:43 AM (IST)
ਜਲੰਧਰ/ਜੈਤੋ (ਪੁਨੀਤ, ਪਰਾਸ਼ਰ) : ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਵੱਲੋਂ ਜਲੰਧਰ ਸਮੇਤ ਆਸ-ਪਾਸ ਦੇ ਯਾਤਰੀਆਂ ਲਈ ਫਿਰੋਜ਼ਪੁਰ ਕੈਂਟ-ਪੂਰਨੀਆ ਵਿਚਕਾਰ ਰਿਜ਼ਰਵਡ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹ ਟ੍ਰੇਨ ਜਲੰਧਰ ਜ਼ਿਲੇ ਦੇ ਨਕੋਦਰ ਅਤੇ ਫਿਲੌਰ ਰੇਲਵੇ ਸਟੇਸ਼ਨਾਂ ਤੋਂ ਹੋ ਕੇ ਲੰਘੇਗੀ। ਟ੍ਰੇਨ ਨੰਬਰ 04634 ਫਿਰੋਜ਼ਪੁਰ ਕੈਂਟ ਤੋਂ ਪੂਰਨੀਆ ਲਈ 8 ਅਕਤੂਬਰ ਤੋਂ 26 ਨਵੰਬਰ ਤਕ ਹਰੇਕ ਵੀਰਵਾਰ ਨੂੰ ਚੱਲੇਗੀ ਜਦਕਿ ਵਾਪਸੀ ਵਿਚ ਟ੍ਰੇਨ ਨੰਬਰ 04633 ਪੂਰਨੀਆ ਤੋਂ ਫਿਰੋਜ਼ਪੁਰ ਕੈਂਟ ਲਈ 10 ਅਕਤੂਬਰ ਤੋਂ 28 ਅਕਤੂਬਰ ਤਕ ਹਰੇਕ ਸ਼ਨੀਵਾਰ ਨੂੰ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਾਬਕਾ ਡਿਪਟੀ ਡਾਇਰੈਕਟਰ 'ਤੇ ਜਾਨਲੇਵਾ ਹਮਲਾ! ਨਕਦੀ ਤੇ ਮੋਬਾਈਲ ਲੁੱਟਿਆ
ਟ੍ਰੇਨ ਨੰਬਰ 04634 ਫਿਰੋਜ਼ਪੁਰ ਕੈਂਟ ਤੋਂ ਸ਼ਾਮ 5.30 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 8 ਵਜੇ ਪੂਰਨੀਆ ਪਹੁੰਚੇਗੀ। ਵਾਪਸੀ ਵਿਚ ਟ੍ਰੇਨ ਨੰਬਰ 04633 ਪੂਰਨੀਆ ਤੋਂ ਸਵੇਰੇ 6 ਵਜੇ ਚੱਲ ਕੇ ਅਗਲੇ ਦਿਨ ਸ਼ਾਮ 4.35 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਦੋਵਾਂ ਦਿਸ਼ਾਵਾਂ ਵਿਚ ਟ੍ਰੇਨ ਮੱਖੂ, ਲੋਹੀਆਂ ਖਾਸ, ਨਕੋਦਰ, ਫਿਲੌਰ, ਢੰਡਾਰੀ ਕਲਾਂ, ਚੰਡੀਗੜ੍ਹ, ਅੰਬਾਲਾ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
