ਵਾਟਰ ਸਪਲਾਈ ਦੇ ਨਵੇਂ ਚੇਅਰਮੈਨ ਨੇ ਖੋਲ੍ਹਿਆ ਆਪਣੇ ਵਿਭਾਗ ਖਿਲਾਫ ਮੋਰਚਾ

10/01/2019 3:14:51 PM

ਅੰਮ੍ਰਿਤਸਰ (ਸੁਮਿਤ) - ਵਾਟਰ ਸਪਲਾਈ ਅਤੇ ਸੀਵਰੇਜ ਵਰਕਸ਼ਾਪ ਦੇ ਨਵੇਂ ਬਣੇ ਚੇਅਰਮੈਨ ਮਹੇਸ਼ ਖੰਨਾ ਵਲੋਂ ਗੁਰੂ ਨਗਰੀ ਦੀ ਗੰਦਗੀ ਨੂੰ ਦੂਰ ਕਰਨ ਦਾ ਕੰਮ ਕੀਤਾ ਜਾਵੇਗਾ। ਸ਼ਹਿਰ ਦੀ ਗੰਦਗੀ ਸਾਫ ਨਾ ਹੋਣ 'ਤੇ ਉਨ੍ਹਾਂ ਨੇ ਅੱਜ ਆਪਣੇ ਹੀ ਵਿਭਾਗ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ 'ਚ ਕਈ ਤਰ੍ਹਾਂ ਦੀਆਂ ਖਾਮਿਆਂ ਪਾਈਆਂ ਜਾ ਰਹੀਆਂ ਹਨ। 10 ਸਾਲ ਲਗਾਤਾਰ ਰਾਜ ਕਰਨ ਵਾਲੀ ਬੀ.ਜੇ.ਪੀ ਅਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸ਼ਹਿਰ ਦੇ ਹਾਲਾਤ ਠੀਕ ਨਹੀਂ ਸਨ। ਸ਼ਹਿਰ 'ਚ ਕੀ-ਕੀ ਅਤੇ ਕਿਨਾਂ ਕੁ ਵਿਕਾਸ ਹੋਇਆ ਹੈ, ਦੇ ਬਾਰੇ ਵਿਭਾਗ ਦੇ ਅਧਿਕਾਰੀਆਂ ਕੋਲ ਕੋਈ ਰਿਕਾਰਡ ਨਹੀਂ। ਇਸ ਸਾਰੇ ਰਿਕਾਰਡ ਨੂੰ ਇਕੱਠੇ ਕਰਨ ਦੇ ਸਬੰਧ 'ਚ ਉਹ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਸੀਵਰੇਜ ਦੀ ਸਮੱਸਿਆ ਦਾ ਨਿਪਟਾਰਾ ਕਰਨ ਅਤੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆਂ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਲਈ ਬਜਟ ਦੀ ਬਹੁਤ ਲੋੜ ਹੈ।


rajwinder kaur

Content Editor

Related News