ਮੰਦਰ ਸੁੱਕਾ ਤਲਾਬ ਵਿਖੇ ਸ਼ਨੀ ਨਵ ਗ੍ਰਹਿ ਭਗਵਾਨਾਂ ਦੀਆਂ ਮੂਰਤੀਆਂ ਸਥਾਪਿਤ

08/08/2020 3:35:17 PM

ਅੰਮ੍ਰਿਤਸਰ (ਅਨਜਾਣ) : ਸਨਾਤਨ ਧਰਮ ਸਭਾ ਸ਼ਿਵ ਮੰਦਰ ਸੁੱਕਾ ਤਲਾਬ ਟਰੱਸਟ ਤੇ ਸੇਵਾਦਾਰ ਕਮੇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਸਦਕਾ ਮੰਦਰ ਸੱਕਾ ਤਲਾਬ ਵਿਖੇ ਨਵੇਂ ਮੰਦਰ ਦਾ ਨਿਰਮਾਣ ਕੀਤਾ ਗਿਆ। ਜਿੱਥੇ ਨਵ ਗ੍ਰਹਿ ਭਗਵਾਨਾਂ ਦੀਆਂ ਮੂਰਤੀਆਂ ਪੂਰੀ ਵਿਧੀ ਵਿਧਾਨ ਦੇ ਨਾਲ ਸ਼ਾਸਤਰੀ ਪੰਡਿਤ ਹੰਸ ਰਾਜ ਅਤੇ ਹੋਰਨਾਂ ਵਿਦਵਾਨ ਪੰਡਿਤਾਂ ਵਲੋਂ ਸਥਾਪਿਤ ਕੀਤੀਆਂ ਗਈਆਂ। ਮੰਦਰ ਕਮੇਟੀ ਦੇ ਪ੍ਰਧਾਨ ਤੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬਿੱਲਾ ਨੇ ਜਾਣਕਾਰੀ ਦਿੱਤੀ ਕਿ ਨਵ ਮੰਦਰ ਵਿਚ ਸ਼ਨੀ ਦੇਵ ਦੀ 4 ਫੁੱਟ ਦੀ ਮੂਰਤੀ ਸਮੇਤ ਡੇਢ-ਡੇਢ ਫੁੱਟ ਦੀਆਂ ਨੰਦੀ, ਦੋ ਚਰਨ ਪਾਦੁਕਾ, ਇਕ ਵਿਸ਼ਾਲ ਸ਼ਨੀ ਸ਼ਿਲਾ, ਸੂਰਜ ਭਗਵਾਨ, ਚੰਦਰ ਭਗਵਾਨ, ਬੁੱਧ, ਮੰਗਲ, ਗੁਰੂ, ਬ੍ਰਹਸਪਤੀ, ਸ਼ੁੱਕਰ, ਸ਼ਨੀ ਤੇ ਰਾਹੂ, ਕੇਤੂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ ਜਿਸ ਨਾਲ ਸ਼ਰਧਾਲੂਆਂ 'ਚ ਖੁਸ਼ੀ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋਂ : WWE ਦੇ ਰੈਸਲਰ ਸੈਮੀ ਗਵੇਰਾ ਨੇ ਮੈਟ ਹਾਰਡੀ ਦਾ ਪਾੜਿਆ ਸਿਰ, ਵੀਡੀਓ ਵਾਇਰਲ

ਬਿੱਲਾ ਨੇ ਕਿਹਾ ਕਿ ਮੂਰਤੀਆਂ ਸਥਾਪਿਤ ਕਰਨ ਉਪਰੰਤ ਭਗਵਾਨ ਅੱਗੇ ਅਰਦਾਸ ਕੀਤੀ ਗਈ ਹੈ ਕਿ ਸੁੱਕੇ ਤਲਾਬ ਦੀ ਸਫ਼ਾਈ ਦੇ ਕਾਰਜ ਨੂੰ ਆਪਣੀ ਕਿਰਪਾ ਸਦਕਾ ਪੂਰਾ ਕਰਵਾਉਣ। ਬਿੱਲਾ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਮੰਦਰ 'ਤੇ 40 ਤੋਂ 45 ਲੱਖ ਦੀ ਲਾਗਤ ਨਾਲ ਮੰਦਰ ਦਾ ਵੱਡਾ ਹਾਲ ਤੇ ਹੋਰ ਕਈ ਲੋੜੀਂਦੇ ਕਾਰਜ ਪੂਰੇ ਕੀਤੇ ਗਏ ਹਨ।

ਇਹ ਵੀ ਪੜ੍ਹੋਂ : ਡੁੱਬਦੇ ਬੱਚਿਆਂ ਨੂੰ ਬਚਾਉਣ ਵਾਲੇ ਮ੍ਰਿਤਕ ਨੌਜਵਾਨ ਦੀ ਕੁਰਬਾਨੀ ਨੂੰ ਸੁਖਬੀਰ ਬਾਦਲ ਨੇ ਕੀਤਾ ਸਲਾਮ


Baljeet Kaur

Content Editor

Related News