ਗੈਰ-ਸਰਕਾਰੀ ਸੰਗਠਨਾਂ ''ਤੇ ਗ੍ਰਹਿ ਮੰਤਰਾਲਾ ਦਾ ਐਕਸ਼ਨ, 5 NGO ਦਾ ਰਜਿਸਟਰੇਸ਼ਨ ਰੱਦ

Wednesday, Apr 03, 2024 - 06:29 PM (IST)

ਗੈਰ-ਸਰਕਾਰੀ ਸੰਗਠਨਾਂ ''ਤੇ ਗ੍ਰਹਿ ਮੰਤਰਾਲਾ ਦਾ ਐਕਸ਼ਨ, 5 NGO ਦਾ ਰਜਿਸਟਰੇਸ਼ਨ ਰੱਦ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫ.ਸੀ.ਆਰ.ਏ.) ਦੇ ਵੱਖ-ਵੱਖ ਪ੍ਰਬੰਧਾਂ ਦੀ ਉਲੰਘਣਾ ਲਈ ਘੱਟੋ-ਘੱਟ 5 ਗੈਰ ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਦਾ ਰਜਿਸਟਰੇਸ਼ਨ ਰੱਦ ਕਰ ਦਿੱਤਾ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਹੜੇ ਐੱਨ.ਜੀ.ਓ. ਦਾ ਰਜਿਸਟਰੇਸ਼ਨ ਰੱਦ ਕੀਤਾ ਗਿਆ ਹੈ, ਉਨ੍ਹਾਂ 'ਚ ਸੀ.ਐੱਨ.ਆਈ. ਸਿਨੋਡਿਕਲ ਬੋਰਡ ਆਫ਼ ਸੋਸ਼ਲ ਸਰਵਿਸ, ਵਲੰਟਰੀ ਹੈਲਥ ਐਸੋਸੀਏਸ਼ਨ ਆਫ਼ ਇੰਡੀਆ, ਇੰਡੋ-ਗਲੋਬਲ ਸੋਸ਼ਲ ਸਰਵਿਸ ਸੋਸਾਇਟੀ, ਚਰਚ ਔਕਜ਼ੀਲਰੀ ਫਾਰ ਸੋਸ਼ਲ ਐਕਸ਼ਨ ਅਤੇ ਇਵੈਂਜਲਿਕਲ ਫੇਲੋਸ਼ਿਪ ਆਫ਼ ਇੰਡੀਆ ਸ਼ਾਮਲ ਹਨ। ਐੱਫ.ਸੀ.ਆਰ.ਏ. ਰਜਿਸਟਰੇਸ਼ਨ ਨੂੰ ਰੱਦ ਕਰਨ ਕਾਰਨ ਹੁਣ ਇਹ ਐੱਨ.ਜੀ.ਓ. ਵਿਦੇਸ਼ੀ ਯੋਗਦਾਨ ਪ੍ਰਾਪਤ ਨਹੀਂ ਕਰ ਸਕਣਗੇ ਅਤੇ ਨਾ ਹੀ ਮੌਜੂਦਾ ਉਪਲੱਬਧ ਧਨ ਦਾ ਇਸਤੇਮਾਲ ਕਰ ਸਕਣਗੇ।

ਸੂਤਰਾਂ ਨੇ ਕਿਹਾ ਕਿ ਇਨ੍ਹਾਂ ਐੱਨ.ਜੀ.ਓ. ਨੇ ਐੱਫ.ਸੀ.ਆਰ.ਏ. ਦੀਆਂ ਵਿਵਸਥਾਵਾਂ ਦੇ ਉਲਟ ਗਤੀਵਿਧੀਆਂ ਕਰਕੇ ਕਾਨੂੰਨਾਂ ਦੀ ਉਲੰਘਣਾ ਕੀਤੀ, ਜਿਸ ਕਾਰਨ ਰਜਿਸਟਰੇਸ਼ਨ ਰੱਦ ਕਰ ਦਿੱਤਾ ਗਿਆ। ਦੇਸ਼ 'ਚ 17 ਜੁਲਾਈ, 2023 ਤੱਕ ਵੈਧ ਐੱਫ.ਸੀ.ਆਰ.ਏ. ਲਾਇਸੈਂਸਾਂ ਵਾਲੇ 16,301 ਐੱਨ.ਜੀ.ਓ. ਸਨ। ਕੇਂਦਰ ਨੇ ਕਾਨੂੰਨ ਦੀ ਉਲੰਘਣਾ ਕਰਨ ਲਈ ਪਿਛਲੇ ਪੰਜ ਸਾਲਾਂ 'ਚ 6,600 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਦੇ ਐੱਫ.ਸੀ.ਆਰ.ਏ. ਲਾਇਸੈਂਸ ਰੱਦ ਕਰ ਦਿੱਤੇ ਹਨ। ਕੁੱਲ ਮਿਲਾ ਕੇ, ਪਿਛਲੇ ਦਹਾਕੇ 'ਚ 20,693 ਐੱਨ.ਜੀ.ਓ. ਦੇ ਐੱਫ.ਸੀ.ਆਰ.ਏ. ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪਿਛਲੇ ਸਾਲ ਸੰਸਦ 'ਚ ਦੱਸੇ ਗਏ ਅੰਕੜਿਆਂ ਦੇ ਅਨੁਸਾਰ, 2019-2020 ਅਤੇ 2021-2022 ਵਿੱਤੀ ਸਾਲਾਂ ਦਰਮਿਆਨ 13,520 ਐੱਫ.ਸੀ.ਆਰ.ਏ.-ਰਜਿਸਟਰਡ ਗੈਰ-ਸਰਕਾਰੀ ਸੰਗਠਨਾਂ ਵਲੋਂ ਵਿਦੇਸ਼ੀ ਯੋਗਦਾਨ ਵਜੋਂ 55,741.51 ਕਰੋੜ ਰੁਪਏ ਪ੍ਰਾਪਤ ਹੋਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News