ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਿੱਧ ਹੋਵੇਗਾ ਅਮਨਦੀਪ ਹਸਪਤਾਲ ਦਾ ‘ਕੈਂਸਰ ਸੈਂਟਰ ਆਫ ਅਮਰੀਕਾ’ : ਸ਼੍ਰੀ ਵਿਜੇ ਚੋਪੜਾ
Wednesday, Jan 17, 2024 - 10:40 AM (IST)
ਅੰਮ੍ਰਿਤਸਰ (ਗੁਪਤਾ) - ਦਿਨ ਪ੍ਰਤੀ ਦਿਨ ਭਾਰਤ ਵਿਚ ਸ਼ੂਗਰ, ਦਿਲ ਦੀ ਬੀਮਾਰੀ, ਲੀਵਰ ਤੋਂ ਇਲਾਵਾ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਕੈਂਸਰ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਇਸ ਬੀਮਾਰੀ ਦੇ ਇਲਾਜ ਲਈ ਲੋਕਾਂ ਨੂੰ ਦੂਜੇ ਰਾਜਾਂ ਵਿਚ ਜਾਣਾ ਪੈਂਦਾ ਸੀ। ਇਸ ਕਾਰਨ ਖਰਚੇ ਬਹੁਤ ਜ਼ਿਆਦਾ ਸਨ। ਇਸ ਤਹਿਤ ਅਮਨਦੀਪ ਹਸਪਤਾਲ ਨੇ ਕੈਂਸਰ ਸੈਂਟਰ ਆਫ ਅਮਰੀਕਾ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਚ ਇਕ ਨਵਾਂ ਸੈਂਟਰ ਖੋਲ੍ਹਿਆ ਹੈ, ਜਿਸ ਕਾਰਨ ਇਸ ਸੈਂਟਰ ਵਿਚ ਕੈਂਸਰ ਦੀਆਂ ਬੀਮਾਰੀਆਂ ਦੇ ਇਲਾਜ ਲਈ ਮਰੀਜ਼ਾਂ ਨੂੰ ਘੱਟ ਦਰਾਂ ’ਤੇ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸੈਂਟਰ ਵਿਚ ਆਸ-ਪਾਸ ਦੇ ਸੂਬਿਆਂ ਦੇ ਮਰੀਜ਼ਾਂ ਤੋਂ ਇਲਾਵਾ ਵਿਦੇਸ਼ਾਂ ਵਿਚ ਰਹਿੰਦੇ ਮਰੀਜ਼ਾਂ ਨੂੰ ਇਲਾਜ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਦੀ ਹੱਡ ਚੀਰਵੀਂ ਠੰਡ 'ਚ ਭਾਰਤੀ ਡਰਾਈਵਰ ਬਣਿਆ ਮਸੀਹਾ, ਬੇਘਰੇ ਲੋਕਾਂ ਦੀ ਕਰ ਰਿਹੈ ਮਦਦ
1 ਜਨਵਰੀ, 2024 ਤੋਂ ਖੋਲ੍ਹੇ ਗਏ ਉਕਤ ਸੈਂਟਰ ਵਿਚ ਹੁਣ ਤੱਕ 250 ਦੇ ਕਰੀਬ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ। ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਜਦੋਂ ਇਸ ਦਾ ਦੌਰਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗਾ। ਅਮਨਦੀਪ ਹਸਪਤਾਲ ਦੇ ਕੈਂਸਰ ਸੈਂਟਰ ਆਫ਼ ਅਮਰੀਕਾ, ਜਿੱਥੇ ਕੀਮੋਥੈਰੇਪੀ, ਪੇਟਸਕੈਨ, ਰੇਡੀਏਸ਼ਨ ਔਨਕੋਲੋਜੀ ਦੀਆਂ ਸਹੂਲਤਾਂ ਇੱਕੋ ਛੱਤ ਹੇਠ ਦਿੱਤੀਆਂ ਜਾ ਰਹੀਆਂ ਹਨ। ਭਾਰਤ ਵਿਚ ਅਮਰੀਕਾ ਦੇ ਕੈਂਸਰ ਸੈਂਟਰ ਦਾ ਇਹ ਤੀਜਾ ਕੇਂਦਰ ਹੈ ਅਤੇ ਇੰਝ ਲੱਗਦਾ ਹੈ ਜਿਵੇਂ ਅਸੀਂ ਅੰਮ੍ਰਿਤਸਰ ਵਿਚ ਨਹੀਂ ਸਗੋਂ ਅਮਰੀਕਾ ਵਿਚ ਹਾਂ।
ਪੜ੍ਹੋ ਇਹ ਅਹਿਮ ਖ਼ਬਰ - ਈਰਾਨ ਪਹੁੰਚੇ ਜੈਸ਼ੰਕਰ, ਚਾਬਹਾਰ ਬੰਦਰਗਾਹ ਸੰਪਰਕ ਤੇ ਵਪਾਰ ਸਬੰਧ ਵਧਾਉਣ ’ਤੇ ਕੀਤੀ ਗੱਲਬਾਤ
ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਅੱਧੇ ਦੁੱਖ ਉਦੋਂ ਦੂਰ ਹੋ ਜਾਂਦੇ ਹਨ, ਜਦੋਂ ਚੰਗੇ ਡਾਕਟਰ ਅਤੇ ਚੰਗਾ ਮਾਹੌਲ ਮਿਲਦਾ ਹੈ, ਜਦਕਿ ਇੱਥੇ ਦੋਵੇਂ ਚੀਜ਼ਾਂ ਨਜ਼ਰ ਆਉਂਦੀਆਂ ਹਨ। ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਡਾ. ਸ਼ਾਹਬਾਜ਼ ਸਿੰਘ ਇਸ ਪ੍ਰਾਜੈਕਟ ’ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ ਅਤੇ ਇਸ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਵਿਚ ਉਨ੍ਹਾਂ ਦਾ ਹੱਥ ਸੀ। ਅਮਨਦੀਪ ਹਸਪਤਾਲ ਦੇ ਸਮੁੱਚੇ ਸਟਾਫ ਵਲੋਂ ਸ਼੍ਰੀ ਵਿਜੇ ਚੋਪੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਵਤਾਰ ਸਿੰਘ, ਅਮਨਦੀਪ ਕੌਰ, ਅਭਿਸ਼ੇਕ ਅਰੋੜਾ, ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।