ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ''ਚ ਵਿਜੇ ਦਿਵਸ ਦੀ ਜਿੱਤ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ

Monday, Dec 16, 2024 - 06:20 PM (IST)

ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ''ਚ ਵਿਜੇ ਦਿਵਸ ਦੀ ਜਿੱਤ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ

ਚੰਡੀਗੜ੍ਹ : ਭਾਰਤ ਦੀ ਪ੍ਰਤੀਕਾਤਮਕ ਜਿੱਤ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿਜੇ ਦਿਵਸ ਦੇ ਮੌਕੇ 'ਤੇ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਕਿ 16 ਦਸੰਬਰ 1971 ਨੂੰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਜਨਰਲ ਨਿਆਜ਼ੀ ਦੇ ਆਤਮ ਸਮਰਪਣ ਨੂੰ ਦਰਸਾਉਂਦੀ ਇਤਿਹਾਸਕ ਤਸਵੀਰ ਨਵੀਂ ਸੰਸਦ ਇਮਾਰਤ ਦੀ ਗੈਲਰੀ ਵਿੱਚ ਪ੍ਰਦਰਸ਼ਿਤ ਕੀਤੀ ਜਾਵੇ। ਡਾ. ਸਾਹਨੀ ਨੇ ਕਿਹਾ ਕਿ 1971 ਦੀ ਆਜ਼ਾਦੀ ਦੀ ਜੰਗ ਇਤਿਹਾਸ ਦਾ ਇਕ ਅਹਿਮ ਪਲ ਸੀ, ਜਦੋਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰੀ ਭਰੇ ਯਤਨਾਂ ਅਤੇ ਬੰਗਲਾਦੇਸ਼ (ਉਸ ਸਮੇਂ ਪੂਰਬੀ ਪਾਕਿਸਤਾਨ) ਦੇ ਲੋਕਾਂ ਦੇ ਸੰਕਲਪ ਦੇ ਨਾਲ, ਇਕ ਸੁਤੰਤਰ ਬੰਗਲਾਦੇਸ਼ ਦੀ ਸਿਰਜਣਾ ਸੰਭਵ ਹੋ ਸਕੀ। ਇਹ ਜੰਗ, ਜਿਸ ਵਿਚ 93,000 ਤੋਂ ਵੱਧ ਪਾਕਿਸਤਾਨੀ ਫੌਜੀ ਜਵਾਨਾ ਨੇ ਹਥਿਆਰ ਸੁੱਟੇ।  ਇਤਿਹਾਸ ਵਿਚ ਇਹ ਸਭ ਤੋਂ ਵੱਡਾ ਫੌਜੀ ਸਮਰਪਣ ਤਾਂ ਸੀ ਹੀ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਨਿਆਂ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਵੀ ਸੀ।

ਡਾ. ਸਾਹਨੀ ਨੇ ਦੱਸਿਆ ਕਿ ਇਸ ਯੁੱਧ ਵਿੱਚ 3,000 ਤੋਂ ਵੱਧ ਬਹਾਦਰ ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਸ਼ਾਂਤੀ ਅਤੇ ਇਕ ਨਵੇਂ ਰਾਸ਼ਟਰ ਦੀ ਸਥਾਪਨਾ ਦਾ ਰਾਹ ਪੱਧਰਾ ਕੀਤਾ। ਡਾ. ਸਾਹਨੀ ਨੇ ਕਿਹਾ ਕਿ ਜਦੋਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਜਨਰਲ ਨਿਆਜ਼ੀ ਤੋਂ ਆਤਮ ਸਮਰਪਣ ਸਵੀਕਾਰ ਕੀਤਾ ਉਸ ਵੇਲੇ ਦੇ ਇਸ ਇਤਿਹਾਸਕ ਪਲ ਨੂੰ ਦਰਸਾਉਣ ਵਾਲੀ ਤਸਵੀਰ , ਭਾਰਤੀ ਹਥਿਆਰਬੰਦ ਸੈਨਾਵਾਂ ਦੀ ਹਿੰਮਤ, ਰਣਨੀਤੀ ਅਤੇ ਅਗਵਾਈ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹੈ। "ਇਹ ਤਸਵੀਰ ਸਿਰਫ਼ ਫੌਜੀ ਜਿੱਤ ਦਾ ਪ੍ਰਤੀਕ ਨਹੀਂ ਹੈ, ਸਗੋਂ ਵਿਸ਼ਵ ਪੱਧਰ 'ਤੇ ਦੱਬੇ-ਕੁਚਲੇ ਲੋਕਾਂ ਲਈ ਖੜ੍ਹੇ ਹੋਣ ਅਤੇ ਨਿਆਂ ਲਈ ਲੜਨ ਦੇ ਭਾਰਤ ਦੇ ਸੰਕਲਪ ਦਾ ਵੀ ਪ੍ਰਤੀਕ ਹੈ। ਡਾ ਸਾਹਨੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਇਸਨੂੰ ਰਾਸ਼ਟਰੀ ਸੰਸਥਾਵਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ।


author

Gurminder Singh

Content Editor

Related News