ਵੱਡੀ ਖਬਰ! ਸੋਨੇ ਦੀ ਚੈਨ ਤੇ ਪੈਸੇ ਖੋਣ ਵਾਲਿਆਂ ਦਾ ਪੁਲਸ ਨਾਲ ਹੋ ਗਿਆ ਐਨਕਾਊਂਟਰ
Monday, Apr 14, 2025 - 09:05 PM (IST)

ਫਤਹਿਗੜ੍ਹ ਸਾਹਿਬ (ਜਗਦੇਵ) : ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਸਥਿਤ ਇਕ ਮਾਰਕੀਟ ਵਿਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮਾਮੇ ਭੂਆ ਦੇ ਮੁੰਡਿਆਂ ਦਰਮਿਆਨ ਚਲੀ ਗੋਲੀ ਦੇ ਮਾਮਲੇ ਵਿਚ ਮੰਡੀ ਗੋਬਿੰਦਗੜ੍ਹ ਪੁਲਸ ਨੇ ਦੋ ਮੁਲਜ਼ਮਾਂ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ।
ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ! ਸਰਕਾਰ ਵਰਤ ਰਹੀ ਨਵਾਂ ਤਰੀਕਾ
ਅਦਾਲਤ ਵਿੱਚ ਪੇਸ਼ ਕਰਨ ਤੋਂ ਉਪਰੰਤ ਕਥਿਤ ਮੁਲਜ਼ਮ ਸਨੀ ਵੱਲੋਂ ਇਹ ਉਹ ਬਾਅਦ ਛੁਪਾਏ ਗਏ ਵੈਪਨ ਨੂੰ ਰਿਕਵਰ ਕਰਨ ਲਈ ਜਦੋਂ ਪੁਲਸ ਪਾਰਟੀ ਮੌਕੇ ਪਹੁੰਚੀ ਤਾਂ ਦੋਸ਼ੀ ਨੇ ਪੁਲਸ ਪਾਰਟੀ 'ਤੇ ਵੈਪਨ ਕੱਢ ਕੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ ਤੇ ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਗੋਲੀ ਲੱਗਣ ਕਾਰਨ ਮੁਲਜ਼ਮ ਵੀ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਨਕੋਦਰ 'ਚ ਪੋਸਟਰ ਲਾ ਕੇ ਦਹਿਸ਼ਤ ਫੈਲਾਉਣ ਵਾਲੇ 3 ਨੌਜਵਾਨ ਕਾਬੂ, ਕੈਨੇਡਾ ਤੋਂ ਪਵਾਏ ਖਾਤਿਆਂ 'ਚ ਪੈਸੇ
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਕਥਿਤ ਮੁਲਜ਼ਮ ਸਨੀ ਤੇ ਪਹਿਲਾਂ ਵੀ ਕਤਲ ਦੇ ਮਾਮਲੇ ਦਾ ਪਰਚਾ ਦਰਜ ਹੈ ਤੇ ਇਹ ਗੈਰ ਕਾਨੂੰਨੀ ਤੌਰ 'ਤੇ ਪਾਸਿੰਗ ਦਾ ਕੰਮ ਵੀ ਕਰਦਾ ਸੀ। ਮੌਕੇ 'ਤੇ ਪਹੁੰਚੇ ਐੱਸਐੱਸਪੀ ਫਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮਾਮੇ ਭੂਆ ਦੇ ਲੜਕਿਆਂ ਦਰਮਿਆਨ ਹੋਈ ਲੜਾਈ ਵਿੱਚ ਫਾਇਰਿੰਗ ਦੇ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਸੀ, ਜਿਸ ਉਪਰੰਤ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਤੋਂ ਕਿਸੇ ਬੇਅਬਾਦ ਜਗ੍ਹਾ 'ਤੇ ਛੁਪਾਇਆ ਹੋਇਆ ਵੈਪਣ ਕਢਵਾਉਣ ਲਈ ਜਦੋਂ ਪੁਲਸ ਪਾਰਟੀ ਨਾਲ ਲੈ ਕੇ ਗਈ ਤਾਂ ਦੋਸ਼ੀ ਨੇ ਲਕੋਇਆ ਹੋਇਆ ਵੈਪਨ ਕੱਢ ਕੇ ਪੁਲਸ 'ਤੇ ਫਾਇਰ ਕਰ ਦਿੱਤੇ ਜਿਸ ਨਾਲ ਇੱਕ ਮੁਲਾਜ਼ਮ ਜਖਮੀ ਹੋ ਗਿਆ ਤੇ ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਮੁਲਜ਼ਮ ਦੇ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਐੱਸਐੱਸਪੀ ਨੇ ਦੱਸਿਆ ਕਿ ਇਸ ਮੌਕੇ 'ਤੇ ਮੁਲਾਜ਼ਮ ਜ਼ਖਮੀ ਤੋਂ ਸੋਨੇ ਦੀ ਚੈਨ ਅਤੇ ਪੈਸੇ ਖੋਹ ਕੇ ਲੈ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8