ਸਰਹੱਦੀ ਪਿੰਡ ਛੀਨਾ ਬਿਧੀ ਚੰਦ ਦੇ ਖੇਤਾਂ ’ਚੋਂ ਮਿਲਿਆ ਪਾਕਿਸਤਾਨੀ ਡਰੋਨ

Monday, Nov 27, 2023 - 11:40 AM (IST)

ਸਰਹੱਦੀ ਪਿੰਡ ਛੀਨਾ ਬਿਧੀ ਚੰਦ ਦੇ ਖੇਤਾਂ ’ਚੋਂ ਮਿਲਿਆ ਪਾਕਿਸਤਾਨੀ ਡਰੋਨ

ਝਬਾਲ (ਨਰਿੰਦਰ)- ਹਿੰਦ-ਪਾਕਿ ਸੀਮਾ ਨੇੜੇ ਪਿੰਡ ਛੀਨਾ ਬਿਧੀ ਚੰਦ ਦੇ ਖੇਤਾਂ ’ਚੋਂ ਬੀਤੇ ਦਿਨ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਛੀਨਾ ਬਿਧੀ ਚੰਦ ਵਿਖੇ ਕਿਸਾਨ ਨਵਰੂਪ ਸਿੰਘ ਪੁੱਤਰ ਅਵਤਾਰ ਵਲੋਂ ਲਗਾਏ ਮਟਰਾਂ ਦੇ ਖੇਤਾਂ ’ਚ ਇਕ ਪਾਕਿਸਤਾਨੀ ਡਰੋਨ ਡਿੱਗਿਆ ਮਿਲਣ ’ਤੇ ਉਨ੍ਹਾਂ ਨੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ- ਪੁਲਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਰੁਪਏ ਦੀ ਹੈਰੋਇਨ ਸਣੇ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ

 ਜਿਸ ਸਬੰਧੀ ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਸਰਾਏ ਅਮਾਨਤ ਖਾਂ ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਡਿੱਗਿਆ ਡਰੋਨ ਕਬਜ਼ੇ ’ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਸਰਹੱਦੀ ਇਲਾਕੇ ’ਚ ਡਰੋਨ ਆਉਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ।

ਇਹ ਵੀ ਪੜ੍ਹੋ-  ਤਰਨਤਾਰਨ ਪੁਲਸ ਨੇ ਲੁਟੇਰਿਆਂ ਦਾ ਕੀਤਾ ਐਨਕਾਊਂਟਰ, ਦੋਵੇਂ ਪਾਸੋਂ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News