ਚਾਈਨਾ ਡੋਰ ਨਾਲ 14 ਸਾਲਾ ਬੱਚੇ ਦਾ ਮੂੰਹ ਕੱਟਿਆ

Monday, Jan 09, 2023 - 03:02 PM (IST)

ਚਾਈਨਾ ਡੋਰ ਨਾਲ 14 ਸਾਲਾ ਬੱਚੇ ਦਾ ਮੂੰਹ ਕੱਟਿਆ

ਬਟਾਲਾ (ਸਾਹਿਲ) : ਜਿਵੇਂ ਲੋਹੜੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਂਦਾ ਹੈ ਤਾਂ ਚਾਈਨਾ ਡੋਰ ਨਾਲ ਹਾਦਸਿਆਂ ਵਿਚ ਵਾਧਾ ਹੋਣ ਲੱਗ ਪੈਂਦਾ ਹੈ। ਹਰ ਸਾਲ ਹਜ਼ਾਰਾਂ ਪੰਛੀ ਅਤੇ ਇਨਸਾਨ ਇਸ ਡੋਰ ਨਾਲ ਜ਼ਖ਼ਮੀ ਹੁੰਦੇ ਹਨ ਪਰ ਪ੍ਰਸ਼ਾਸਨ ਇਸ ’ਤੇ ਰੋਕ ਲਗਾਉਣ ਵਿਚ ਨਾਕਾਮਯਾਬ ਹੁੰਦਾ ਜਾਪ ਰਿਹਾ ਹੈ। ਇਸ ਨਾਲ ਸਬੰਧਤ ਇਕ ਮਸਲਾ ਪਿੰਡ ਨਵੀਆਂ ਬਾਗੜ੍ਹੀਆ ਵਿਚ ਦੇਖਣ ਵਿਚ ਆਇਆ, ਜਿਸ ’ਚ ਇਕ ਬੱਚਾ ਨਵਰੋਸ ਸਿੰਘ ਉਮਰ 14 ਸਾਲ ਆਪਣੇ ਘਰ ਤੋਂ ਨੇੜੇ ਪਿੰਡ ਟਿਊਸ਼ਨ ਪੜ੍ਹਨ ਜਾ ਰਿਹਾ ਸੀ ਤਾਂ ਅਚਾਨਕ ਚਾਈਨਾ ਡੋਰ ਉਸਦੇ ਮੂੰਹ ’ਚ ਫਸ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

ਨਵਰੋਸ ਸਿੰਘ ਤੇ ਪਰਿਵਾਰ ਵਾਲਿਆਂ ਦੱਸਿਆ ਕਿ ਉਸਦੇ ਮੂੰਹ ਉਪਰ ਡਾਕਟਰ ਟੀਮ ਵੱਲੋਂ 16 ਟਾਂਕੇ ਲਗਾਏ ਗਏ ਹਨ। ਪਰਿਵਾਰ ਵਾਲੀਆਂ ਮੰਗ ਕੀਤੀ ਕਿ ਇਸ ਡੋਰ ਉਪਰ ਮੁਕੰਮਲ ਰੋਕ ਲਗਾਈ ਜਾਵੇ। ਇਲਾਕੇ ਦੇ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਥੱਲੇ ਇਕੱਠੇ ਹੋਕੇ ਥਾਣਾ ਮੁਖੀ ਭੈਣੀ ਮੀਆਂ ਖਾਂ ਤੋਂ ਮੰਗ ਕੀਤੀ ਕੇ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕਰ ਕੇ ਇਸ ਡੋਰ ਨੂੰ ਵੇਚਣ ਤੋਂ ਰੋਕਿਆ ਜਾਵੇ ਅਤੇ ਜਿਹੜਾ ਦੁਕਾਨਦਾਰ ਇਸਨੂੰ ਵੇਚਦਾ ਹੈ, ਉਸ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ:  4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News