ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਪਤੀ-ਪਤਨੀ ਸਮੇਤ ਚਾਰਾਂ ਦੇ ਖ਼ਿਲਾਫ਼ ਮਾਮਲਾ ਦਰਜ
Sunday, Feb 26, 2023 - 04:30 PM (IST)

ਗੁਰਦਾਸਪੁਰ (ਹਰਮਨ,ਵਿਨੋਦ)- ਥਾਣਾ ਤਿੱਬੜ ਦੀ ਪੁਲਸ ਨੇ ਧੋਖਾਧੜੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਸਮੇਤ ਚਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਉਸਨੇ ਆਪਣੀ 3 ਕਨਾਲ ਜ਼ਮੀਨ ਮੇਵਾ ਸਿੰਘ ਅਤੇ ਉਸਦੇ ਪਰਿਵਾਰ ਨੂੰ ਕਰੀਬ 10-12 ਸਾਲ ਤੋਂ ਠੇਕੇ ’ਤੇ ਦਿੱਤੀ ਹੋਈ ਸੀ, ਜੋ ਟਾਇਮ ’ਤੇ ਬਣਦਾ ਠੇਕਾ ਉਸਨੂੰ ਦਿੰਦਾ ਸੀ, ਕਰੀਬ ਦੋ ਸਾਲ ਤੋਂ ਮੇਵਾ ਸਿੰਘ ਠੇਕੇ ’ਤੇ ਲਈ ਜ਼ਮੀਨ ਦਾ ਠੇਕਾ ਨਹੀਂ ਸੀ ਦੇ ਰਿਹਾ। ਜਦੋਂ ਸੁਰਜੀਤ ਸਿੰਘ ਨੇ ਜ਼ਮੀਨ ਦਾ ਠੇਕਾ ਨਾ ਦੇਣ ਬਾਰੇ ਪੁੱਛਿਆ ਤਾਂ ਮੇਵਾ ਸਿੰਘ ਨੇ ਕਿਹਾ ਕਿ ਉੁਸਨੇ ਕੋਈ ਠੇਕਾ ਨਹੀਂ ਦੇਣਾ ਕਿਉਂਕਿ ਉਸਨੇ ਇਸ ਰਕਬੇ ਦੀ ਸੁਖਚੈਨ ਸਿੰਘ ਉਰਫ ਜਗਜੀਤ ਸਿੰਘ ਜੋ ਕਿ ਸੁਰਜੀਤ ਸਿੰਘ ਦਾ ਚਚੇਰਾ ਭਰਾ ਹੈ, ਉਸ ਕੋਲੋਂ ਰਜਿਸਟਰੀ ਕਰਵਾ ਲਈ ਹੈ।
ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਇਸ ਤਰ੍ਹਾਂ ਮੇਵਾ ਸਿੰਘ, ਲਖਵਿੰਦਰ ਕੌਰ ਪਤਨੀ ਮੇਵਾ ਸਿੰਘ, ਕੁਲਦੀਪ ਸਿੰਘ ਅਤੇ ਸੁਖਚੈਨ ਸਿੰਘ ਉਰਫ ਜਗਜੀਤ ਸਿੰਘ ਨੇ ਆਪਸ ਵਿਚ ਮਿਲੀ ਭੁਗਤ ਕਰ ਕੇ ਸੁਰਜੀਤ ਸਿੰਘ ਕੋਲੋਂ 3 ਕਨਾਲ ਜ਼ਮੀਨ ਠੇਕੇ ’ਤੇ ਲੈ ਕੇ ਕਬਜ਼ਾ ਕਰ ਕੇ ਸੁਰਜੀਤ ਸਿੰਘ ਨਾਲ ਧੋਖਾਧੜੀ ਕੀਤੀ ਹੈ। ਪੁਲਸ ਨੇ ਸੁਰਜੀਤ ਸਿੰਘ ਦੀ ਸ਼ਿਕਾਇਤ ਦੇ ਉਕਤ ਪਤੀ-ਪਤਨੀ ਸਮੇਤ ਚਾਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਸੈਸਰਾ ਕਲਾਂ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।