8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨਾਬਲਿਗ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

Saturday, Mar 18, 2023 - 03:25 PM (IST)

8 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨਾਬਲਿਗ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ’ਚ ਇਕ ਲਗਭਗ 8 ਸਾਲ ਦੀ ਬੱਚੀ ਨਾਲ ਜਬਰਜ਼ਿਨਾਹ ਕਰਨ ਦੀ ਕੌਸ਼ਿਸ ਕਰਨ ਵਾਲੇ ਇਕ ਵਿਅਕਤੀ ਦੇ ਖ਼ਿਲਾਫ਼ ਦੀਨਾਨਗਰ ਪੁਲਸ ਨੇ ਕੇਸ ਦਰਜ ਕੀਤਾ ਹੈ, ਪਰ ਮੁਲਜ਼ਮ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਵਿਚ ਰਹਿਣ ਵਾਲੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ 'ਚ ਇਲਜ਼ਾਮ ਲਗਾਇਆ ਕਿ ਬੀਤੇ ਦਿਨੀਂ ਸ਼ਾਮ ਲਗਭਗ 4 ਵਜੇ ਉਸ ਦੀ ਲਗਭਗ ਅੱਠ ਸਾਲਾਂ ਕੁੜੀ ਘਰ ਤੋਂ ਬਾਹਰ ਨਿਕਲੀ, ਪਰ ਅਚਾਨਕ ਲਾਪਤਾ ਹੋ ਗਈ। ਉਸ ਦੀ ਤਾਲਾਸ਼ ਵਿਚ ਜਦੋਂ ਉਹ ਘਰ ਤੋਂ ਬਾਹਰ ਨਿਕਲੀ ਤਾਂ ਜਿਵੇਂ ਹੀ ਉਹ ਆਪਣੀ ਜੇਠਾਨੀ ਦੇ ਘਰ ਦੇ ਬਾਹਰ ਪਹੁੰਚੀ ਤਾਂ ਉਸ ਦੀ ਕੁੜੀ ਭੱਜਦੀ ਹੋਈ ਜੇਠਾਨੀ ਦੇ ਘਰੋਂ ਬਾਹਰ ਆਈ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਰੇਲਵੇ ਓਵਰਬ੍ਰਿਜ ਦਾ ਉਦਘਾਟਨ

ਜਦ ਉਸ ਨੇ ਆਪਣੀ ਧੀ ਤੋਂ ਪੁੱਛਿਆ ਕਿ ਤੂੰ ਇਸ ਘਰ ’ਚ ਕੀ ਕਰ ਰਹੀ ਸੀ ਤਾਂ ਬੱਚੀ ਨੇ ਦੱਸਿਆ ਕਿ ਮੁਲਜ਼ਮ ਜੋ ਨਾਬਾਲਿਗ ਹੈ, ਉਸ ਨੂੰ ਆਪਣੇ ਘਰ ਅੰਦਰ ਲੈ ਗਿਆ ਸੀ ਅਤੇ ਇਕ ਕਮਰੇ 'ਚ ਲੈ ਜਾ ਕੇ ਮੇਰੇ ਜ਼ਬਰਦਸਤੀ ਕੱਪੜੇ ਉਤਾਰਨ ਲੱਗਾ ਤਾਂ ਉਹ ਉੱਥੋਂ ਬੱਚ ਕੇ ਭੱਜ ਆਈ। ਜਦ ਬੱਚੀ ਦੀ ਮਾਂ ਘਰ ਦੇ ਅੰਦਰ ਗਈ ਤਾਂ ਮੁਲਜ਼ਮ ਆਪਣੇ ਕੱਪੜੇ ਪਾ ਰਿਹਾ ਸੀ ਅਤੇ ਬੱਚੀ ਦੀ ਮਾਂ ਨੂੰ ਵੇਖ ਕੇ ਭੱਜਣ ’ਚ ਸਫ਼ਲ ਹੋ ਗਿਆ। ਇਸ ਸਬੰਧੀ ਦੀਨਾਨਗਰ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਧਾਰਾ 354 ਅਤੇ 511 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਾਲਾਸ਼ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ- ਹੋਸਟਲ ਦੀ ਵਿਦਿਆਰਥਣ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ, ਕੀਤੀ ਜੀਵਨ ਲੀਲਾ ਸਮਾਪਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News