ਅਵਾਰਾ ਕੁੱਤਿਆਂ ਨੂੰ ਰੋਟੀ ਖੁਆਉਣ ਵਾਲੀਆਂ ਔਰਤਾਂ ਖ਼ਿਲਾਫ਼ ਮਾਮਲਾ ਦਰਜ

Saturday, Oct 10, 2026 - 04:47 PM (IST)

ਅਵਾਰਾ ਕੁੱਤਿਆਂ ਨੂੰ ਰੋਟੀ ਖੁਆਉਣ ਵਾਲੀਆਂ ਔਰਤਾਂ ਖ਼ਿਲਾਫ਼ ਮਾਮਲਾ ਦਰਜ

ਬਠਿੰਡਾ (ਸੁਖਵਿੰਦਰ) : ਕੁੱਤਿਆਂ ਵਲੋਂ ਔਰਤ ਨੂੰ ਕੱਟਣ ਦੇ ਮਾਮਲੇ ਵਿਚ, ਸਿਵਲ ਲਾਈਨ ਪੁਲਸ ਵਲੋਂ ਅਵਾਰਾ ਕੁੱਤਿਆਂ ਨੂੰ ਰੋਟੀ ਆਦਿ ਖੁਆਉਣ ਵਾਲੀਆਂ ਦੋ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਫੇਜ਼-1 ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦੀ ਪਤਨੀ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਕੁੱਝ ਅਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।

ਉਸ ਨੇ ਦੱਸਿਆ ਕਿ ਉਕਤ ਗਲੀ ਵਿਚ ਇਹ ਕੁੱਤੇ ਅਜਲ ਅਤੇ ਅੰਜੂ ਨਾਮ ਦੀਆਂ ਦੋ ਔਰਤਾਂ ਦੇ ਘਰਾਂ ਦੇ ਬਾਹਰ ਬੈਠਦੇ ਹਨ ਅਤੇ ਦੋਵੇਂ ਔਰਤਾਂ ਉਨ੍ਹਾਂ ਨੂੰ ਰੋਟੀ ਆਦਿ ਖੁਆਉਂਦੀਆਂ ਹਨ। ਹਾਲ ਹੀ ਵਿਚ ਸੁਪਰੀਮ ਕੋਰਟ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਜੇਕਰ ਅਵਾਰਾ ਕੁੱਤੇ ਆਵਾਰਾ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਖਾਣਾ ਆਦਿ ਖੁਆਉਣ ਵਾਲੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ, ਪੁਲਸ ਨੇ ਦੋਵਾਂ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News