ਇੱਕ ਵਿਅਕਤੀ ਦੇ ਖ਼ਾਤੇ ''ਚੋਂ 1.96 ਲੱਖ ਉਡਾਏ, ਮਾਮਲਾ ਦਰਜ

Tuesday, Sep 29, 2026 - 11:42 AM (IST)

ਇੱਕ ਵਿਅਕਤੀ ਦੇ ਖ਼ਾਤੇ ''ਚੋਂ 1.96 ਲੱਖ ਉਡਾਏ, ਮਾਮਲਾ ਦਰਜ

ਬਠਿੰਡਾ (ਵਰਮਾ) : ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਇੱਕ ਵਿਅਕਤੀ ਦੇ ਫ਼ੋਨ ਨੂੰ ਹੈਕ ਕਰਕੇ ਉਸ ਦੇ ਖ਼ਾਤੇ ਵਿੱਚੋਂ 1.96 ਲੱਖ ਰੁਪਏ ਉਡਾ ਲਏ। ਜਾਣਕਾਰੀ ਅਨੁਸਾਰ ਅਨਿਤ ਗਿਰੀ ਵਾਸੀ ਬਠਿੰਡਾ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸਦਾ ਮੋਬਾਇਲ ਫ਼ੋਨ ਹੈਕ ਕਰ ਲਿਆ।

ਬਾਅਦ 'ਚ ਮੁਲਜ਼ਮ ਨੇ ਵੱਖ-ਵੱਖ ਲੈਣ-ਦੇਣ ਰਾਹੀਂ ਉਸਦੇ ਖ਼ਾਤੇ ਵਿੱਚੋਂ 1.96 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News