ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਦੇ ਖ਼ਿਲਾਫ਼ ਮਾਮਲਾ ਦਰਜ

03/08/2023 12:35:08 PM

ਗੁਰਦਾਸਪੁਰ (ਵਿਨੋਦ)- ਵਿਦੇਸ਼ ਸਿੰਗਾਪੁਰ ਭੇਜ ਕੇ ਵਰਕ ਪਰਮਿਟ ਜਾਂ ਸਟੱਡੀ ਵੀਜਾ ਦਿਵਾਉਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਨਾਲ 6 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਅਮਰ ਉਵਰਸੀਜ ਟਰੈਵਲ ਏਜੰਟ ਦੇ ਖ਼ਿਲਾਫ ਥਾਣਾ ਤਿੱਬੜ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਰ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਰੂਹ ਕੰਬਾਊ ਵਾਰਦਾਤ, ਗੁਆਂਢੀਆਂ ਨੇ ਬੇਰਹਿਮੀ ਨਾਲ ਕੁੱਟ ਕੇ ਕੀਤਾ ਵਿਅਕਤੀ ਦਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਰਿਪੁਤਾਪਨ ਨੇ ਦੱਸਿਆ ਕਿ ਵਿਵੇਕ ਸਹਿਗਲ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਦੋਰਾਂਗਲਾ ਅਤੇ ਅੰਮ੍ਰਿਤਪਾਲ ਪੁੱਤਰ ਜੋਗਿੰਦਰ ਪਾਲ ਵਾਸੀ ਹਰਦੋਛੰਨੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਦਿੱਤੀ। ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਸਤੀਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਕੋਠੇ ਘੁਰਾਲਾ ਨੇ ਆਪਣੇ ਘਰ 'ਚ ਅਮਰ ਉਵਰਸੀਜ ਟਰੈਵਲ ਏਜੰਟ ਦਾ ਦਫ਼ਤਰ ਖੋਲ ਰੱਖਿਆ ਹੈ । ਜਿਸ ਨੇ ਉਨ੍ਹਾਂ ਦੋਵਾਂ ਨੂੰ ਵਿਦੇਸ਼ ਸਿੰਘਾਪੁਰ ਭੇਜ ਕੇ ਵਰਕ ਪਰਮਿਟ ਜਾਂ ਸਟੱਡੀ ਵੀਜਾ ਦਿਵਾਉਣ ਦਾ ਝਾਂਸਾ ਦੇ ਕੇ ਪ੍ਰਤੀ ਵਿਅਕਤੀ 3,35000/-ਰੁਪਏ ਕੁੱਲ 6,70,000/-ਰੁਪਏ ਲਏ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ ਹਸਪਤਾਲ ਦੀ ਲਿਫ਼ਟ 'ਚ ਭਿੜੇ ਦੋ ਨੌਜਵਾਨ, ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਇਕ ਦੀ ਮੌਤ

ਮੁਲਜ਼ਮ ਨੇ ਦੋਵਾਂ ਨੂੰ ਟੂਰਿਸਟ ਵੀਜਾ ਦਿਵਾ ਕੇ ਮਿਤੀ 26.04.2022 ਨੂੰ ਸਿੰਘਾਪੁਰ ਦੀਆਂ ਟਿਕਟਾਂ ਕਰਵਾ ਦਿੱਤੀਆਂ ਅਤੇ ਉਨ੍ਹਾਂ ਨੂੰ ਸਿੰਗਾਪੁਰ ਭੇਜ ਦਿੱਤਾ, ਜੋ ਕਿ 2/3 ਮਹੀਨੇ ਖੱਜਲ ਖੁਆਰ ਹੋ ਕੇ ਵਾਪਸ ਭਾਰਤ ਆ ਗਏ ਹਨ। ਬਾਅਦ 'ਚ ਮੁਲਜ਼ਮ ਨੇ ਪੈਸੇ ਵਾਪਸ ਕਰਨ ਲਈ ਮੁਦਈ ਨੂੰ ਦੋ ਚੈੱਕ ਦਿੱਤੇ ਸਨ, ਜੋ ਬਾਊਸ ਹੋ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Anuradha

Content Editor

Related News