ਸ਼ੇਅਰ ਮਾਰਕੀਟ ਦੇ ਮੁਨਾਫ਼ੇ ਦਾ ਲਾਲਚ ਦੇ ਕੇ ਸੇਵਾਮੁਕਤ ਅਫ਼ਸਰ ਤੋਂ ਠੱਗੇ 82 ਲੱਖ ਤੋਂ ਵੱਧ ਰੁਪਏ

02/25/2023 1:01:15 PM

ਪਠਾਨਕੋਟ- ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਰਿਲਾਇੰਸ ਸਕਿਓਰਿਟੀ ਪ੍ਰਾਈਵੇਟ ਲਿਮਟਿਡ ਯੂਨਿਟ ਨਾਰਥ ਬਲਾਕ ਜੰਮੂ ਦੇ ਬ੍ਰਾਂਚ ਮੈਨੇਜਰ ਦੱਸ ਕੇ ਤੇ ਪਤਨੀ ਦੇ ਨਾਲ ਮਿਲ ਕੇ ਪਾਵਰ ਗਰਿੱਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਦੇ ਸੇਵਾਮੁਕਤ ਸੀਨੀਅਰ ਡਿਪਟੀ ਜਨਰਲ ਮੈਨੇਜਰ ਨੂੰ ਸ਼ੇਅਰ ਖ਼ਰੀਦ ਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ 82.34 ਲੱਖ ਦੀ ਠੱਗੀ ਮਾਰੀ ਹੈ। 

ਇਹ ਵੀ ਪੜ੍ਹੋ- PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਲਤਵੀ ਹੋਈ ਅੰਗਰੇਜ਼ੀ ਦੀ ਪ੍ਰੀਖਿਆ

ਰਘੁਬੀਰ ਸਿੰਘ ਵਾਸੀ ਮਾਮੂਨ ਕੈਂਟ ਦੇ ਸਿੰਬਲ ਚੌਕ ਦੇ ਰਹਿਣ ਵਾਲੇ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਪਾਵਰ ਗਰਿੱਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਦੇ ਸੇਵਾਮੁਕਤ ਸੀਨੀਅਰ ਡਿਪਟੀ ਜਨਰਲ ਮੈਨੇਜਰ ਹਨ। 2020 'ਚ ਉਸ ਦੀ ਮੁਲਾਕਾਤ ਜੰਮੂ- ਕਸ਼ਮੀਰ ਦੇ ਨਿਵਾਸੀ ਪਰਮਜੀਤ ਸਿੰਘ ਦੇ ਨਾਲ ਪਠਾਨਕੋਟ 'ਚ ਇਕ ਪ੍ਰੋਗਰਾਮ ਦੁਆਰਾ ਹੋਈ ਸੀ। ਪਰਮਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਰਿਲਾਇੰਸ ਸਕਿਓਰਿਟੀ ਪ੍ਰਾਈਵੇਟ ਲਿਮਟਿਡ ਯੂਨਿਟ ਨਾਰਥ ਬਲਾਕ ਬਾਹੂ ਪਲਾਜ਼ਾ ਸ਼ਾਪਿੰਗ 'ਚ ਕੰਮ ਕਰਦਾ ਹੈ ਅਤੇ ਸ਼ੇਅਰ ਮਾਰਕੀਟ ਦਾ ਵੀ ਕੰਮ ਕਰਦਾ ਹੈ। ਉਸ ਨੇ ਸ਼ੇਅਰ ਬਾਜ਼ਾਰ ਸੰਬੰਧੀ ਜਾਣਕਾਰੀ ਉਸ ਨਾਲ ਸਾਂਝੀ ਕੀਤੀ ਸੀ। ਇਸ ਦੌਰਾਨ ਉਸ ਵਿਅਕਤੀ ਨੇ ਉਸ ਨੂੰ ਮੋਬਾਇਲ ਨੰਬਰ ਵੀ ਦਿੱਤਾ ਅਤੇ ਕਿਹਾ ਕਿ ਸ਼ੇਅਰ ਖ਼ਰੀਦਣ ਸੰਬੰਧੀ ਤੁਹਾਨੂੰ ਉਸ ਦੇ ਖ਼ਾਤੇ 'ਚ ਪੈਸੇ ਪਾਉਣੇ ਪੈਣਗੇ। ਇਸ ਦੌਰਾਨ ਉਸ ਨੇ ਪਰਮਜੀਤ ਅਤੇ ਉਸ ਦੀ ਪਤਨੀ ਦੇ ਖ਼ਾਤੇ 'ਚ ਕੁੱਲ 82 ਲੱਖ 34 ਹਜ਼ਾਰ 796 ਰੁਪਏ ਟਰਾਂਸਫ਼ਰ ਕਰ ਦਿੱਤੇ। 

ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦਾਸਪੁਰ ਲਗਾਇਆ ਰੇਲ ਰੋਕੋ ਧਰਨਾ ਸਮਾਪਤ

ਇਸ ਬਾਅਦ 'ਚ ਉਕਤ ਵਿਅਕਤੀ ਨੇ ਕਿਹਾ ਕਿ ਉਸ ਦੇ ਸ਼ੇਅਰ ਗਲੋਬਲ ਪੋਰਟ ਫੋਲੀਓ 'ਚ ਹਨ ਅਤੇ ਰਘੁਬੀਰ ਨੂੰ ਕਹਿੰਦਾ ਰਿਹਾ ਕਿ ਉਸ ਦੇ ਸ਼ੇਅਰ ਉਸ ਕੋਲ ਹਨ ਅਤੇ ਉਸ ਦਾ ਮੁਨਾਫ਼ਾ ਮਿਲ ਜਾਵੇਗਾ, ਪਰ ਵਿਅਕਤੀ ਨੇ ਨਾ ਤਾਂ ਉਸ ਨੂੰ ਮੁਨਾਫ਼ਾ ਦਿੱਤਾ ਅਤੇ ਨਾ ਹੀ ਉਸ ਦੇ ਸ਼ੇਅਰ ਦਿੱਤੇ। ਪੁਲਸ ਨੇ ਰੁਘਬੀਰ ਸਿੰਘ ਦੇ ਸ਼ਿਕਾਇਤ 'ਤੇ ਜ਼ਿਲ੍ਹਾ ਜੰਮੂ ਦੇ ਸਤਵਾਰੀ 'ਚ ਪੈਂਦੇ ਗ੍ਰੀਨ ਐਵੀਨਿਊ ਕਲੋਨੀ ਨਿਵਾਸੀ ਪਰਮਜੀਤ ਅਤੇ ਉਸ ਦੀ ਪਤਨੀ ਸੁਪਨਜੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News