ਬਿਨਾਂ ਬਿੱਲ ਤੇ ਸਲਿੱਪ ਦੇ ਰਾਅ ਮਟੀਰੀਅਲ ਲਿਜਾਣ ਵਾਲੇ 5 ਗ੍ਰਿਫ਼ਤਾਰ, 5 ਟਰੈਕਟਰ-ਟਰਾਲੀਆਂ ਵੀ ਹੋਈਆਂ ਜ਼ਬਤ
Monday, Nov 27, 2023 - 05:37 PM (IST)
ਪਠਾਨਕੋਟ (ਸ਼ਾਰਦਾ,ਕੰਵਲ)- ਜ਼ਿਲ੍ਹਾ ਪੁਲਸ ਪਠਾਨਕੋਟ ਨੇ ਬਿਨਾਂ ਬਿੱਲ ਅਤੇ ਬਿਨਾਂ ਸਲਿੱਪ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਮੁਲਜ਼ਮਾਂ ਖਿਲਾਫ਼ ਸਖ਼ਤੀ ਕਰ ਕੇ 5 ਟਰੈਕਟਰ-ਟਰਾਲੀਆਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਦਲਜਿੰਦਰ ਸਿੰਘ ਢਿੱਲੋਂ ਸੀਨੀਅਰ ਕਪਤਾਨ ਪੁਲਸ ਪਠਾਨਕੋਟ ਨੇ ਦੱਸਿਆ ਕਿ ਏ.ਐੱਸ.ਆਈ. ਰਜਿੰਦਰ ਕੁਮਾਰ ਥਾਣਾ ਨੰਗਲਭੂਰ ਸਮੇਤ ਪੁਲਸ ਪਾਰਟੀ ਅਤੇ ਮਾਈਨਿੰਗ ਵਿਭਾਗ ਦੇ ਜੇ.ਈ. ਨਵਦੀਪ ਸਿੰਘ ਨਾਕਾ ਤਲਵਾੜਾ ਜੱਟਾਂ ਮੌਜੂਦ ਸੀ।
ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ
ਇਸ ਦੌਰਾਨ 5 ਟਰੈਕਟਰ-ਟਰਾਲੀਆਂ ਹਿਮਾਚਲ ਪ੍ਰਦੇਸ਼ ਤੋਂ ਕੱਚਾ ਮਾਲ ਲੈ ਕੇ ਆ ਰਹੀਆਂ ਸਨ, ਜਿਨ੍ਹਾਂ ਨੂੰ ਪੁਲਸ ਪਾਰਟੀ ਅਤੇ ਮਾਈਨਿੰਗ ਵਿਭਾਗ ਦੇ ਜੇ.ਈ. ਨੇ ਰੋਕ ਕੇ ਟਰੈਕਟਰਾਂ ਦੇ ਡਰਾਈਵਰਾਂ ਤੋਂ ਪੁੱਛਗਿੱਛ ਕੀਤੀ ਤਾਂ ਟਰਾਲੀਆਂ ’ਚ ਭਰੇ ਕੱਚੇ ਮਾਲ ਸਬੰਧੀ ਉਹ ਕਿਸੇ ਤਰ੍ਹਾਂ ਦਾ ਕੋਈ ਸਬੂਤ ਜਾਂ ਕੋਈ ਬਿੱਲ ਆਦਿ ਪੇਸ਼ ਨਹੀਂ ਕਰ ਸਕੇ। ਇਸ ਦੌਰਾਨ ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਮੁਲਜ਼ਮ ਓਮ ਰਾਜ ਪੁੱਤਰ ਸੇਵਾ ਸਿੰਘ ਵਾਸੀ ਨੰਗਲ, ਮਸਕੀਨ ਪੁੱਤਰ ਸੋਨਾਦੀਨ ਵਾਸੀ ਟਿਪਰੀ, (ਹਿਮਾਚਲ ਪ੍ਰਦੇਸ਼), ਸ਼ਾਂਤੂ ਪੁੱਤਰ ਬਲੀਆ ਵਾਸੀ ਪਿੰਡ ਭਦਰੋਆ, ਗਾਮਾ ਪੁੱਤਰ ਯੁਸਫਦੀਨ ਵਾਸੀ ਪਿੰਡ ਭਦਰੋਆ (ਸਾਰੇ ਹਿਮਾਚਲ ਪ੍ਰਦੇਸ਼) ਅਤੇ ਗੁਲਸ਼ਨ ਪੁੱਤਰ ਓਮ ਪ੍ਰਕਾਸ਼ ਵਾਸੀ ਨੰਗਲ ਖਿਲਾਫ ਮੁਕੱਦਮਾ ਥਾਣਾ ਨੰਗਲ ਭੂਰ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਉਹ ਰਾਅ ਮਟੀਰੀਅਲ ਚੱਕੀ ਦਰਿਆ ਨਜ਼ਦੀਕ ਭਦਰੋਆ ਤੋਂ ਮਾਈਨਿੰਗ ਕਰ ਕੇ ਲਿਆਏ ਸੀ।
ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਇਹ ਰਾਅ ਮਟੀਰੀਅਲ ਉਹ ਦਸਮੇਸ਼ ਸਟੋਨ ਕ੍ਰੈਸ਼ਰ ਤਲਵਾੜਾ ਜੱਟਾਂ, ਜਿਸ ਦਾ ਮਾਲਕ ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਦਰਸ਼ਨ ਸਿੰਘ ਹੈ ਅਤੇ ਸ਼ਿਵ ਸ਼ਿਕਤੀ ਸਟੋਨ ਕ੍ਰੈਸ਼ਰ ਉਰਫ਼ ਲੁਧਿਆਣਾ ਸਟੋਨ ਕ੍ਰੈਸ਼ਰ, ਤਲਵਾੜਾ ਜੱਟਾਂ, ਜਿਸ ਦਾ ਮਾਲਕ ਸੁਰੇਸ਼ ਕਾਟਲ ਹੈ, ਦੇ ਕਹਿਣ ’ਤੇ ਲੈ ਕੇ ਆ ਰਹੇ ਸਨ। ਉਕਤ ਕ੍ਰੈਸ਼ਰ ਮਾਲਕਾਂ ਨੂੰ ਵੀ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਸੁਰੇਸ਼ ਕਾਟਲ, ਮਾਲਕ ਸ਼ਿਵ ਸ਼ਕਤੀ ਸਟੋਨ ਕ੍ਰੈਸ਼ਰ ਉਰਫ ਲੁਧਿਆਣਾ ਸਟੋਨ ਕ੍ਰੈਸ਼ਰ, ਤਲਵਾੜਾ ਜੱਟਾਂ ਨੂੰ 26 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਬੱਬੂ, ਮਾਲਕ ਦਸਮੇਸ਼ ਸਟੋਨ ਕ੍ਰੈਸ਼ਰ ਤਲਵਾੜਾ ਜੱਟਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਪਹਿਲਾਂ ਰੱਜ ਕੇ ਪਿਲਾਈ ਸ਼ਰਾਬ, ਫ਼ਿਰ ਕੁੱਟ-ਕੁੱਟ ਤੋੜੇ ਦੰਦ, ਜਾਂਦੇ-ਜਾਂਦੇ ਕਰ ਗਏ ਹਵਾਈ ਫਾਇਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8