ਲੰਡੀ ਜੀਪ ’ਤੇ ਘੁੰਮਣਾ ਪਿਆ ਮਹਿੰਗਾ, ਪੁਲਸ ਨੇ 2 ਨੌਜਵਾਨਾਂ ਨੂੰ ਕੀਤਾ ਥਾਣੇ ''ਚ ਬੰਦ

02/08/2024 8:41:03 PM

ਬਟਾਲਾ (ਸਾਹਿਲ) - ਅੱਜ ਸ਼ਹਿਰ ਵਿਚ ਲੰਡੀ ਜੀਪ ’ਤੇ ਘੁੰਮ ਰਹੇ ਨੌਜਵਾਨਾਂ ਨੂੰ ਉਸ ਵੇਲੇ ਘੁੰਮਣਾ ਮਹਿੰਗਾ ਪੈ ਗਿਆ, ਜਦੋਂ ਟ੍ਰੈਫਿਕ ਪੁਲਸ ਵਲੋਂ ਲੰਡੀ ਜੀਪ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਗਿਆ। ਇਸ ਸਬੰਧੀ ਟ੍ਰੈਫਿਕ ਪੁਲਸ ਵਿਭਾਗ ਬਟਾਲਾ ਦੇ ਏ. ਐੱਸ. ਆਈ. ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਅਸ਼ਵਿਨੀ ਗੋਟਿਆਲ ਦੇ ਨਿਰਦੇਸ਼ਾਂ ਮੁਤਾਬਕ, ਟ੍ਰੈਫਿਕ ਇੰਚਾਰਜ ਇੰਸਪੈਕਟਰ ਰਵਿੰਦਰਪਾਲ ਸਿੰਘ ਦੇ ਹੁਕਮਾਂ ’ਤੇ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਸਮੇਤ ਟ੍ਰੈਫਿਕ ਦਫ਼ਤਰ ਨੇੜੇ ਚੈਕਿੰਗ ਨਾਕਾ ਲਗਾਇਆ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਇਸ ਦੌਰਾਨ ਉਹ ਸ਼ਹਿਰ ਵਿਚ ਆਉਣ ਜਾਣ ਵਾਲੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਕਰ ਰਹੇ ਸਨ ਕਿ ਇਸੇ ਦੌਰਾਨ 2 ਨੌਜਵਾਨ ਇਕ ਲੰਡੀ ਜੀਪ ’ਤੇ ਘੁੰਮਦੇ ਹੋਏ ਟ੍ਰੈਫਿਕ ਪੁਲਸ ਦੇ ਦਫ਼ਤਰ ਵੱਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਨਾਕੇ ਦੌਰਾਨ ਚੈਕਿੰਗ ਲਈ ਰੋਕਿਆ ਗਿਆ। ਉਸ ਨੂੰ ਜੀਪ ਦੇ ਕਾਗਜ਼ਾਤ ਅਤੇ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਆਖਿਆ ਗਿਆ, ਜਿਸ ’ਤੇ ਦੋਵੇਂ ਨੌਜਵਾਨ ਨਾ ਤਾਂ ਜੀਪ ਦਾ ਕੋਈ ਦਸਤਾਵੇਜ਼ ਆਦਿ ਪੇਸ਼ ਕਰ ਸਕੇ ਤੇ ਨਾ ਹੀ ਨੌਜਵਾਨਾਂ ਕੋਲ ਡਰਾਈਵਿੰਗ ਲਾਇਸੈਂਸ ਮਿਲਿਆ।

ਇਹ ਖ਼ਬਰ ਵੀ ਪੜ੍ਹੋ - ਵਿਕਰਾਂਤ ਮੈਸੀ ਦੀ '12ਵੀਂ ਫੇਲ੍ਹ' ਨੇ ਬਣਾਇਆ ਗਲੋਬਲ ਰਿਕਾਰਡ, ਵਿਧੂ ਵਿਨੋਦ ਚੋਪੜਾ ਨੇ ਸਾਂਝੀ ਕੀਤੀ ਖ਼ਾਸ ਪੋਸਟ

ਏ. ਐੱਸ. ਆਈ. ਬਾਜਵਾ ਨੇ ਦੱਸਿਆ ਕਿ ਇਸ ਦੇ ਬਾਅਦ ਉਨ੍ਹਾਂ ਨੇ ਬਣਦੀ ਕਾਰਵਾਈ ਕਰਦਿਆਂ ਜੀਪ ਨੂੰ ਕਬਜ਼ੇ ਵਿਚ ਲੈਂਦਿਆਂ ਚਲਾਨ ਕੱਟ ਕੇ ਥਾਣਾ ਸਿਟੀ ਵਿਚ ਬੰਦ ਕਰ ਦਿੱਤਾ ਹੈ। ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਾਹਨਾਂ ਦੇ ਪੂਰੇ ਦਸਤਾਵੇਜ਼ ਦੇ ਕੇ ਘਰੋਂ ਬਾਹਰ ਭੇਜਣ ਤਾਂ ਜੋ ਉਨ੍ਹਾਂ ਨੂੰ ਚੈਕਿੰਗ ਨਾਕੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਦਿ ਦਾ ਸਾਹਮਣਾ ਨਾ ਕਰਨਾ ਪਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News