18 ਟਾਇਰਾ ਟਰਾਲਾ ਆਇਆ 11 ਕੇ. ਵੀ. ਬਿਜਲੀ ਦੀਆਂ ਤਾਰ੍ਹਾਂ ਦੀ ਲਪੇਟ ’ਚ, ਡਰਾਇਵਰ ਦੀ ਮੌਤ

05/04/2022 2:51:53 PM

ਪੱਟੀ (ਸੌਰਭ) - ਹਲਕਾ ਪੱਟੀ ਦੇ ਪਿੰਡ ਬਾਹਮਣੀ ਵਾਲਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਗੁਜਰਾਤ ਤੋਂ 18 ਟਾਇਰਾਂ ਟਰਾਲਾ ਲੈ ਕੇ ਚਾਲਕ ਲਖਬੀਰ ਸਿੰਘ ਆਪਣੀ ਮਾਤਾ ਨੂੰ ਪਿੰਡ ਆ ਰਿਹਾ ਸੀ। ਰਾਸਤੇ ’ਚ ਪਿੰਡ ਦੇ ਬਾਹਰ ਵਾਰ 11 ਕੇ ਵੀ ਬਿਜਲੀ ਦੀਆਂ ਤਾਰ੍ਹਾਂ ਨਾਲ ਛੂਹ ਜਾਣ ਕਾਰਨ ਲਖਬੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਜ਼ਿਕਰਯੋਗ ਹੈ ਕਿ 40-42 ਸਾਲਾ ਲਖਬੀਰ ਸਿੰਘ ਰੋਜ਼ੀ-ਰੋਟੀ ਖਾਤਰ ਗੁਜਰਾਤ ਵਿਖੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ, ਜੋ ਆਪਣੀ ਪਤਨੀ ਤੇ ਬੱਚਿਆਂ ਤੋਂ ਵੱਖ ਆਪਣੀ ਮਾਤਾ ਨਾਲ ਰਹਿ ਰਿਹਾ ਸੀ। ਮੰਗਲਵਾਰ ਨੂੰ ਟਰਾਲੇ ’ਤੇ ਮਾਤਾ ਸਲਵਿੰਦਰ ਕੌਰ ਨੂੰ ਮਿਲਨ ਲਈ ਆਇਆ ਸੀ ਕਿ ਪਿੰਡ ਵੜਦਿਆਂ ਹੀ 11 ਕੇ. ਵੀ. ਤਾਰਾਂ ਨਾਲ ਟਰਾਲਾ ਛੂਹ ਗਿਆ। ਕਰੰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

ਇਸ ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਬਲਜਿੰਦਰ ਸਿੰਘ ਮੌਕੇ ਪੁੱਜੇ ਤੇ ਮ੍ਰਿਤਕ ਦੀ ਮਾਤਾ ਸਲਵਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
 


rajwinder kaur

Content Editor

Related News