ED ਵੱਲੋਂ ਜਰਨੈਲ ਬਾਜਵਾ ਖ਼ਿਲਾਫ਼ 11 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ
Thursday, Dec 25, 2025 - 01:45 PM (IST)
ਮੋਹਾਲੀ (ਜੱਸੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ 662.49 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ ’ਚ ਬਾਜਵਾ ਡਿਵੈਲਪਰ ਲਿਮਟਿਡ ਦੇ ਐੱਮ. ਡੀ. (ਦਫ਼ਤਰ ਸੰਨੀ ਇਨਕਲੇਵ ਖਰੜ) ਜਰਨੈਲ ਸਿੰਘ ਬਾਜਵਾ ਖ਼ਿਲਾਫ਼ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਈ. ਡੀ. ਵੱਲੋਂ 11 ਹਜ਼ਾਰ ਪੰਨਿਆਂ ਦੀ ਦਾਖ਼ਲ ਕੀਤੀ ਗਈ ਚਾਰਜਸ਼ੀਟ ’ਚ ਕਈ ਅਹਿਮ ਗਵਾਹ ਰੱਖੇ ਗਏ ਹਨ ਤੇ ਇਸ ਚਾਰਜਸ਼ੀਟ ’ਤੇ ਅਗਲੀ ਸੁਣਵਾਈ 7 ਜਨਵਰੀ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ ਜਰਨੈਲ ਸਿੰਘ ਬਾਜਵਾ ਸਥਾਨਕ ਪੁਲਸ ਵੱਲੋਂ ਦਰਜ ਕੀਤੇ ਗਏ ਕੇਸਾਂ ਕਾਰਨ ਰੂਪਨਗਰ ਜੇਲ ’ਚ ਬੰਦ ਹੈ। ਈ. ਡੀ. ਵੱਲੋਂ ਜੇਲ ’ਚ ਬੰਦ ਜਰਨੈਲ ਸਿੰਘ ਬਾਜਵਾ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਜੇਲ ਦੇ ਅਹਾਤੇ ’ਚ ਉਸ ਦੇ ਬਿਆਨ ਦਰਜ ਕੀਤੇ ਗਏ ਸਨ।
