...ਜਦੋਂ ਮੰਦਨਾ ਕਰੀਮੀ ਨੂੰ ਸਮਝਿਆ ਲਿਜ਼ ਹਰਲੇ

08/03/2015 8:04:24 AM

ਮਾਡਲਿੰਗ ਤੋਂ ਐਕਟਿੰਗ ''ਚ ਕਦਮ ਰੱਖਣ ਜਾ ਰਹੀ ਮੰਦਨਾ ਕਰੀਮੀ ਉਦੋਂ ਹੈਰਾਨ ਹੋ ਗਈ, ਜਦੋਂ ਉਸ ਦੇ ਇਕ  ਪ੍ਰਸ਼ੰਸਕ ਨੇ ਉਸ ਨੂੰ ਹਾਲੀਵੁੱਡ ਸਟਾਰ ਲਿਜ਼ ਹਰਲੇ ਸਮਝ ਲਿਆ। ਏਕਤਾ ਕਪੂਰ ਦੀ ਸੈਕਸ ਕਾਮੇਡੀ ਫਿਲਮ ''ਕਿਆ ਕੂਲ ਹੈਂ ਹਮ-3'' ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਮੰਦਨਾ ਈਰਾਨ ਦੀ ਰਹਿਣ ਵਾਲੀ ਹੈ ਅਤੇ ਇਕ ਸਫਲ ਮਾਡਲ ਵੀ ਰਹਿ ਚੁੱਕੀ ਹੈ। ਇਸ ਫਿਲਮ ''ਚ ਉਹ ਤੁਸ਼ਾਰ ਕਪੂਰ ਅਤੇ ਆਫਤਾਬ ਸ਼ਿਵਦਾਸਾਨੀ ਨਾਲ ਨਜ਼ਰ ਆਵੇਗੀ। ਉਂਝ ਉਹ ਇਕ ਹੋਰ ਫਿਲਮ ਸਾਈਨ ਕਰ ਚੁੱਕੀ ਹੈ, ਜੋ ਥ੍ਰਿਲਰ ਹੋਵੇਗੀ।
ਜਦੋਂ ਤੋਂ ਫਿਲਮ ''ਕਿਆ ਕੂਲ ਹੈਂ ਹਮ-3'' ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਮੰਦਨਾ ਚਰਚਾ ''ਚ ਹੈ ਕਿ ਉਹ ਹਾਲੀਵੁੱਡ ਅਭਿਨੇਤਰੀ ਲਿਜ਼ ਹਰਲੇ ਵਰਗੀ ਦਿਖਦੀ ਹੈ। ਸੂਤਰਾਂ ਅਨੁਸਾਰ ਹੁਣੇ-ਹੁਣੇ ਮੰਦਨਾ ਇਸਤਾਂਬੁਲ ਗਈ, ਜਿਥੇ ਉਸ ਦੀ ਇਕ ਮਹਿਲਾ ਪ੍ਰਸ਼ੰਸਕ ਨੇ ਉਸ ਨੂੰ ਹਾਲੀਵੁੱਡ ਸਟਾਰ ਲਿਜ਼ ਹਰਲੇ ਸਮਝ ਕੇ ਫੋਟੋ ਖਿਚਵਾਉਣ ਲਈ ਬੇਨਤੀ ਕੀਤੀ। ਜਦੋਂ ਮੰਦਨਾ ਨੇ ਉਸ ਨੂੰ ਆਪਣੀ ਪਛਾਣ ਦੱਸੀ ਤਾਂ ਉਹ ਹੈਰਾਨ ਰਹਿ ਗਈ ਕਿ ਮੰਦਨਾ ਦੀ ਸ਼ਕਲ ਕਿਸ ਤਰ੍ਹਾਂ ਹਾਲੀਵੁੱਡ ਸਟਾਰ ਲਿਜ਼ ਹਰਲੇ ਵਰਗੀ ਹੈ।
ਉਂਝ ਭਾਰਤ ਨਾਲ ਮੰਦਨਾ ਦਾ ਪੁਰਾਣਾ ਰਿਸ਼ਤਾ ਹੈ। ਉਹ ਕਹਿੰਦੀ ਹੈ, ''''ਮੈਂ ਛੁੱਟੀਆਂ ''ਚ ਆਪਣੇ ਪਰਿਵਾਰ ਨੂੰ ਮਿਲਣ ਲਈ ਕਈ ਵਾਰ ਭਾਰਤ ਆਈ ਸੀ। ਜਦੋਂ ਮਾਡਲਿੰਗ ਸ਼ੁਰੂ ਕੀਤੀ ਤਾਂ ਭਾਰਤ ਤੋਂ ਕਈ ਆਫਰ ਵੀ ਮਿਲੇ ਪਰ ਮੈਂ ਕੋਈ ਦਿਲਚਸਪੀ ਨਹੀਂ ਦਿਖਾਈ। ਸੰਨ 2010 ਵਿਚ 3 ਮਹੀਨੇ ਦੇ ਮਾਡਲਿੰਗ ਕਰਾਰ ਲਈ ਮੈਂ ਮੁੰਬਈ ਆਈ ਸੀ। ਚੰਗਾ ਅਨੁਭਵ ਰਿਹਾ ਪਰ ਉਸ ਸਮੇਂ ਮੇਰੇ ਕਈ ਹੋਰ ਕਰਾਰ ਚੱਲ ਰਹੇ ਸਨ। 2 ਸਾਲ ਪਹਿਲਾਂ ਮੈਂ ਮੁੰਬਈ ਆਉਣ ਅਤੇ ਬਾਲੀਵੁੱਡ ''ਚ ਹੱਥ ਅਜ਼ਮਾਉਣ ਦਾ ਫੈਸਲਾ ਕਰ ਲਿਆ।''''
ਮੰਦਨਾ ਦੱਸਦੀ ਹੈ, ''''ਮੇਰਾ ਜਨਮ ਤਹਿਰਾਨ ਦੇ ਰਵਾਇਤੀ ਮੁਸਲਿਮ ਪਰਿਵਾਰ ਵਿਚ ਹੋਇਆ, ਮੈਂ ਬਹੁਤ ਸ਼ਰਮੀਲੀ ਅਤੇ ਖਾਮੋਸ਼ ਸੀ। ਮੈਂ ਆਰਟਸ ਦੀ ਪੜ੍ਹਾਈ ਕੀਤੀ ਅਤੇ ਮੇਰਾ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿਚ ਕਾਗਜ਼ਾਂ, ਕੈਮਰਿਆਂ ਅਤੇ ਰੰਗਾਂ ਨਾਲ ਖੇਡਦੇ ਹੋਏ ਹੀ ਬੀਤਿਆ ਸੀ।'''' ਕੀ ਉਹ ਬਾਲੀਵੁੱਡ ਦੀ ਫੈਨ ਰਹੀ ਹੈ, ਪੁੱਛਣ ''ਤੇ ਮੰਦਨਾ ਕਹਿੰਦੀ ਹੈ, ''''ਨਹੀਂ, ਮੈਂ ਸਿਰਫ ''ਸ਼ੋਅਲੇ'' ਅਤੇ ਸੰਜੇ ਲੀਲਾ ਭੰਸਾਲੀ ਦੀ ''ਦੇਵਦਾਸ'' ਕਈ ਵਾਰ ਦੇਖੀ ਸੀ। ਐਸ਼ਵਰਿਆ ਨੂੰ ਦੇਖ ਕੇ ਮੈਂ ਮੰਤਰ-ਮੁਗਧ ਹੋ ਗਈ ਸੀ।''''


Related News