ਫ਼ੌਜ ਦੇ ਜਵਾਨਾਂ ਲਈ ''ਵਨ ਰੈਂਕ, ਵਨ ਪੈਨਸ਼ਨ'' ਉਦੋਂ ਲਾਗੂ ਹੋਈ, ਜਦੋਂ ਮੋਦੀ ਆਇਆ : ਪ੍ਰਧਾਨ ਮੰਤਰੀ

05/25/2024 6:26:59 PM

ਗਾਜ਼ੀਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਿਛਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਨੂੰ ਕੰਮ ਲਟਕਾਉਣ ਅਤੇ ਹੱਕ ਮਾਰਨ ਵਿਚ ਮੁਹਾਰਤ ਹਾਸਲ ਹੈ ਅਤੇ ਇਨ੍ਹਾਂ ਨੇ ਸਾਡੀ ਫ਼ੌਜ ਦੇ ਬਹਾਦਰ ਜਵਾਨਾਂ ਨੂੰ 'ਵਨ ਰੈਂਕ, ਵਨ ਪੈਨਸ਼ਨ' ਤੱਕ ਨਹੀਂ ਮਿਲਣ ਦਿੱਤੀ। ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨਾਂ ਲਈ 'ਵਨ ਰੈਂਕ, ਵਨ ਪੈਨਸ਼ਨ' ਉਦੋਂ ਲਾਗੂ ਹੋਈ, ਜਦੋਂ ਮੋਦੀ ਆਇਆ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਗਾਜ਼ੀਪੁਰ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਸਮਰਥਨ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਗਾਜ਼ੀਪੁਰ ਨੂੰ ਸੈਨਿਕਾਂ ਦੀ ਧਰਤੀ ਦੱਸਦਿਆਂ ਮੋਦੀ ਨੇ ਕਿਹਾ,“ਗਾਜ਼ੀਪੁਰ ਦੀ ਧਰਤੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੀ ਹੈ। ਗਾਜ਼ੀਪੁਰ ਦੀ ਪਰੰਪਰਾ ਅਤੇ ਇੱਥੇ ਦਾ ਗਮਹਰ ਪਿੰਡ... ਇਹ ਨਾਮ ਹੀ ਕਾਫੀ ਹੈ, ਜਿੱਥੇ ਹਰ ਘਰ 'ਚੋਂ ਜਾਂਬਾਜ਼ ਨਿਕਲਦੇ ਹਨ... ਇਹ ਮਾਣ ਗਾਜ਼ੀਪੁਰ ਤੋਂ ਇਲਾਵਾ ਕਿਸੇ ਨੂੰ ਮਿਲਿਆ ਹੈ ਕੀ... ਪੂਰਾ ਦੇਸ਼ ਇਸ ਮਿੱਟੀ ਦਾ ਕਰਜ਼ਾਈ ਹੈ।''

ਵਿਰੋਧੀ ਦਲ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਸਪਾ ਦੇ 'ਸ਼ਹਿਜਾਦੇ' ਨੇ ਕਦੇ ਕਿਹਾ ਸੀ ਕਿ ਮਾਫੀਆ ਦੀ 'ਐਂਟਰੀ' 'ਤੇ ਰੋਕ ਲਗਾਉਣਗੇ ਅਤੇ ਫਿਰ ਉਹ ਮਾਫੀਆ ਦੇ ਹੀ ਪੈਰਾਂ 'ਚ ਜਾ ਕੇ ਬੈਠ ਗਏ। ਸਪਾ ਨੇ ਮਾਫੀਆ ਨੂੰ ਪਾਲਿਆ ਅਤੇ ਉਨ੍ਹਾਂ ਨੂੰ ਟਿਕਟ ਦਿੱਤਾ।'' ਉਨ੍ਹਾਂ ਦਾਅਵਾ ਕੀਤਾ,''ਸਪਾ ਦੇ ਦੌਰ 'ਚ ਪ੍ਰਦੇਸ਼ 'ਚ ਇਹ ਹਾਲ ਸੀ ਕਿ ਮਾਫੀਆ ਲਾਲਬੱਤੀ 'ਚ ਘੁੰਮਦੇ ਸਨ, ਖੁੱਲ੍ਹੀ ਜੀਪ 'ਚ ਕਾਨੂੰਨ ਨੂੰ ਚਿਤਾਵਨੀ ਦਿੰਦੇ ਸਨ। ਵਿਰੋਧੀਆਂ ਨੂੰ ਖੁੱਲ੍ਹੇਆਮ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਸੀ। ਦੰਗਿਆਂ ਨੂੰ ਉੱਤਰ ਪ੍ਰਦੇਸ਼ ਦੀ ਪਛਾਣ ਬਣਾ ਦਿੱਤਾ ਗਿਆ ਸੀ। ਸਪਾ ਦੀ ਸਰਕਾਰ 'ਚ ਹਰ ਮਹੀਨੇ 2-3 ਦੰਗੇ ਹੁੰਦੇ ਸਨ। ਇਸ ਦਾ ਨੁਕਸਾਨ ਗਰੀਬਾਂ ਨੂੰ ਹੁੰਦਾ ਸੀ। ਹੁਣ ਯੋਗੀ ਸਰਕਾਰ 'ਚ ਦੰਗੇ ਵੀ ਬੰਦ ਹਨ ਅਤੇ ਦੰਗਾਈ ਵੀ ਬੰਦ ਹੈ।'' ਗਾਜ਼ੀਪੁਰ ਲੋਕ ਸਭਾ ਸੀਟ 'ਤੇ 10 ਉਮੀਦਵਾਰ ਮੈਦਾਨ 'ਚ ਹਨ। ਮੁੱਖ ਚੋਣ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਅਫਜ਼ਾਲ ਅੰਸਾਰੀ ਅਤੇ ਭਾਜਪਾ ਦੇ ਪਾਰਸਨਾਥ ਰਾਏ ਵਿਚਾਲੇ ਹੈ। ਲੋਕ ਸਭਾ ਚੋਣਾਂ ਦੇ 7ਵੇਂ ਪੜਾਅ 'ਚ ਇਕ ਜੂਨ ਨੂੰ ਗਾਜ਼ੀਪੁਰ ਲੋਕ ਸਭਾ ਸੀਟ 'ਤੇ ਵੋਟਿੰਗ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News