ਜਦੋਂ ਪੁੱਤ ਨੂੰ ਸ਼ਰਾਬ ਦੇ ਠੇਕੇ ''ਤੇ ਦੇਖ ਪਿਓ ਨੂੰ ਚੜ੍ਹਿਆ ਗੁੱਸਾ, ਫਿਰ ਲਾਹ ਲਈ ਜੁੱਤੀ ਤੇ..., ਦੇਖੋ ਵਾਇਰਲ ਵੀਡੀਓ

Sunday, Jun 09, 2024 - 04:02 AM (IST)

ਜਦੋਂ ਪੁੱਤ ਨੂੰ ਸ਼ਰਾਬ ਦੇ ਠੇਕੇ ''ਤੇ ਦੇਖ ਪਿਓ ਨੂੰ ਚੜ੍ਹਿਆ ਗੁੱਸਾ, ਫਿਰ ਲਾਹ ਲਈ ਜੁੱਤੀ ਤੇ..., ਦੇਖੋ ਵਾਇਰਲ ਵੀਡੀਓ

ਨੈਸ਼ਨਲ ਡੈਸਕ- ਅਕਸਰ ਹੀ ਦੇਖਿਆ ਗਿਆ ਹੈ ਕਿ ਨੌਜਵਾਨ ਪੀੜ੍ਹੀ ਜਲਦੀ ਹੀ ਰਾਹ ਤੋਂ ਭਟਕ ਕੇ ਗ਼ਲਤ ਸੰਗਤ ਦੇ ਸਾਥ ਕਾਰਨ ਵਿਗੜ ਜਾਂਦੀ ਹੈ। ਕਈ ਨੌਜਵਾਨਾਂ ਨੂੰ ਘਰ ਵਾਲਿਆਂ ਦੀ ਪੂਰੀ ਖੁੱਲ੍ਹ ਮਿਲੀ ਹੁੰਦੀ ਹੈ, ਜਿਸ ਕਾਰਨ ਉਹ ਗ਼ਲਤ ਰਸਤੇ 'ਤੇ ਤੁਰ ਪੈਂਦੇ ਹਨ। ਕਈ ਨੌਜਵਾਨ ਛੋਟੇ-ਛੋਟੇ ਨਸ਼ਿਆਂ ਤੋਂ ਬਾਅਦ ਕਦੋਂ ਹੱਥੋਂ ਨਿਕਲ ਜਾਂਦੇ ਹਨ, ਮਾਂ-ਪਿਓ ਨੂੰ ਪਤਾ ਵੀ ਨਹੀਂ ਲੱਗਦਾ। 

ਪਰ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਾਸਾ ਵੀ ਆਉਂਦਾ ਹੈ ਤੇ ਹੈਰਾਨੀ ਵੀ ਹੁੰਦੀ ਹੈ ਤੇ ਚੰਗਾ ਵੀ ਲੱਗਦਾ ਹੈ। ਇਹ ਵੀਡੀਓ ਹਰਿਆਣਾ ਦੀ ਦੱਸੀ ਜਾ ਰਹੀ ਹੈ, ਜਿੱਥੇ ਇਕ ਨੌਜਵਾਨ ਇਕ ਸ਼ਰਾਬ ਦੀ ਦੁਕਾਨ 'ਤੇ ਬੀਅਰ ਲੈਣ ਜਾਂਦਾ ਹੈ। ਉੱਥੋਂ ਕੋਲੋਂ ਹੀ ਉਸ ਦੇ ਪਿਓ ਨੂੰ ਆਪਣੇ ਪੁੱਤਰ ਨੂੰ ਸ਼ਰਾਬ ਦੀ ਦੁਕਾਨ 'ਚ ਵੜਿਆ ਦੇਖ ਕੇ ਬਹੁਤ ਹੈਰਾਨੀ ਆਉਂਦੀ ਹੈ ਤੇ ਗੁੱਸਾ ਆਉਂਦਾ ਹੈ। 

ਉਸ ਦਾ ਪਿਓ ਇੰਨਾ ਜ਼ਿਆਦਾ ਗੁੱਸੇ 'ਚ ਆ ਜਾਂਦਾ ਹੈ ਕਿ ਉਹ ਆਲੇ-ਦੁਆਲੇ ਦੀ ਫ਼ਿਕਰ ਕੀਤੇ ਬਿਨਾਂ ਦੁਕਾਨ 'ਤੇ ਹੀ ਚੱਪਲ ਉਤਾਰ ਲੈਂਦਾ ਹੈ ਤੇ ਆਪਣੇ ਪੁੱਤਰ ਦੀ ਮੁਰੰਮਤ ਕਰਨ ਲੱਗਦਾ ਹੈ। ਉਸ ਦਾ ਪੁੱਤਰ ਉਸ ਦੀਆਂ ਬਹੁਤ ਤਰਲੇ-ਮਿੰਨਤਾਂ ਕਰਦਾ ਹੈ, ਪਰ ਉਸ ਦਾ ਪਿਓ ਉਸ ਨੂੰ ਲਗਾਤਾਰ ਆਪਣੀਆਂ ਚੱਪਲਾਂ ਨਾਲ ਕੁੱਟਦਾ ਰਹਿੰਦਾ ਹੈ। 

ਨੌਜਵਾਨ ਇਹ ਵੀ ਕਹਿੰਦਾ ਹੋਇਆ ਦਿਖਾਈ ਦਿੰਦਾ ਹੈ ਕਿ ਇਹ ਬੀਅਰਾਂ ਉਸ ਦੇ ਦੋਸਤ ਨੇ ਮੰਗਵਾਈਆਂ ਹਨ, ਪਰ ਉਸ ਦੇ ਪਿਤਾ ਨੂੰ ਦੋਸਤਾਂ ਲਈ ਵੀ ਇਸ ਤਰ੍ਹਾਂ ਨਸ਼ੇ ਵਾਲੀਆਂ ਚੀਜ਼ਾਂ ਖ਼ਰੀਦਣੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਉਹ ਮੁੰਡੇ ਦਾ ਕੁਟਾਪਾ ਜਾਰੀ ਰੱਖਦਾ ਹੈ। 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਖ਼ੂਬ ਪਸੰਦ ਵੀ ਕਰ ਰਹੇ ਹਨ, ਕਿਉਂਕਿ ਆਪਣੀ ਔਲਾਦ ਨੂੰ ਗ਼ਲਤ ਰਸਤੇ 'ਤੇ ਜਾਂਦਿਆਂ ਦੇਖ ਕੇ ਮਾਂ-ਪਿਓ ਨੂੰ ਗੁੱਸਾ ਆਉਣਾ ਤਾਂ ਸੁਭਾਵਿਕ ਹੀ ਹੈ ਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਣਾ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। 

#Gurugram : Father catches son buying beers at wine shop …. After that chappal treatment started then and then in the shop 💥😜😝😆 pic.twitter.com/cqS8Dzycvw

— Amitabh Chaudhary (@MithilaWaala) June 8, 2024

ਇਹ ਵੀ ਪੜ੍ਹੋ- MP ਸੁਖਜਿੰਦਰ ਸਿੰਘ ਰੰਧਾਵਾ ਦੀ 'ਥੱਪੜ' ਕਾਂਡ 'ਤੇ ਕੰਗਨਾ ਨੂੰ ਨਸੀਹਤ, ਕਿਹਾ- ''ਪਹਿਲਾਂ ਸੋਚੋ, ਫ਼ਿਰ ਕੁਝ ਬੋਲੋ''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News