ਪਾਰਟੀ ਤੋਂ ਅਸਤੀਫਾ ਨਹੀਂ ਦੇਵਾਂਗਾ: ਸਤਪਾਲ ਗੋਸਾਈ (ਵੀਡੀਓ)

01/18/2017 12:02:03 AM

ਲੁਧਿਆਣਾ— ਭਾਜਪਾ ਦੇ ਸੀਨੀਅਰ ਨੇਤਾ ਸਤਪਾਲ ਗੋਸਾਈ ਨੇ ਕਿਹਾ ਹੈ ਕਿ ਉਹ ਨਾ ਤਾਂ ਪਾਰਟੀ ਛੱਡ ਰਹੇ ਹਨ ਅਤੇ ਨਾ ਹੀ ਕਦੇ ਪਾਰਟੀ ਛੱਡਣਗੇ। ਲੁਧਿਆਣਾ ''ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਦੇ ਮੌਜੂਦਾ ਉਮੀਦਵਾਰ ਨੂੰ ਉਹ ਪੂਰਾ ਸਹਿਯੋਗ ਦੇਣਗੇ। ਵਿਜੈ ਸਾਂਪਲਾ ਵੱਲੋਂ ਪਾਰਟੀ ਨਾਲ ਚੱਲ ਰਹੇ ਮਨ ਮੁਟਾਵ ਬਾਰੇ ਉਨ੍ਹਾਂ ਕਿਹਾ ਕਿ ਸਾਂਪਲਾ ਬਹੁਤ ਹੀ ਵਧੀਆ ਵਰਕਰ ਹੈ। ਭਾਵੇਂ ਸਾਂਪਲਾ ਪਾਰਟੀ ਨਾਲ ਨਾਰਾਜ਼ ਹੈ ਪਰ ਉਹ ਪਾਰਟੀ ਨਹੀਂ ਛੱਡ ਸਕਦੇ।  

ਸੂਤਰਾਂ ਮੁਤਾਬਕ ਸਾਂਪਲਾ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਸਮੇਂ ਉਨ੍ਹਾਂ ਦੀ ਸਲਾਹ ਨੂੰ ਨਜ਼ਰ-ਅੰਦਾਜ਼ ਕੀਤੇ ਜਾਣ ਤੋਂ ਨਾਰਾਜ਼ ਹਨ। ਜਿਸ ਕਾਰਨ ਉਨ੍ਹਾਂ ਦੇ ਅਸਤੀਫੇ ਦੀ ਚਰਚਾ ਚੱਲ ਰਹੀ ਸੀ।


Related News