ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ

Friday, Apr 03, 2026 - 12:16 PM (IST)

ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ

ਗੋਰਾਇਆ (ਮੁਨੀਸ਼)- ਥਾਣਾ ਗੁਰਾਇਆ ਵਿਖੇ ਦਰਜ ਕੀਤਾ ਡੋਡਿਆਂ ਦਾ ਪਰਚਾ ਇਲਾਕੇ ਭਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਵਿਦੇਸ਼ ਤੋਂ ਆਏ ਵਿਅਕਤੀ ਨੂੰ ਪੁਲਸ ਨੇ ਡੋਡਿਆਂ ਸਮੇਤ ਗ੍ਰਿਫ਼ਤਾਰ ਕਰਨ ਦੀ ਐੱਫ਼. ਆਈ. ਆਰ. ਥਾਣਾ ਗੋਰਾਇਆ ’ਚ ਦਰਜ ਕੀਤੀ ਹੈ, ਜੋ ਵਿਅਕਤੀ ਵਿਦੇਸ਼ ਜਾਂਦਾ-ਜਾਂਦਾ ਅੱਜ ਹਵਾਲਾਤ ’ਚ ਪਹੁੰਚ ਗਿਆ ਹੈ। ਡੀ. ਐੱਸ. ਪੀ. ਫਿਲੌਰ ਨੂੰ ਪੁੱਛੇ ਜਾਣ ’ਤੇ ਉਨ੍ਹਾਂ ਮੰਨਿਆ ਕਿ ਪੁਲਸ ਨੂੰ ਉਕਤ ਵਿਅਕਤੀ ਕੋਲ ਅਫ਼ੀਮ ਹੋਣ ਦੀ ਸੂਚਨਾ ਮਿਲੀ ਸੀ ਪਰ ਫੜੇ ਗਏ ਵਿਅਕਤੀ ਪਾਸੋਂ ਡੋਡੇ ਬਰਾਮਦ ਹੋਏ ਹਨ।

ਦੂਜੇ ਪਾਸੇ ਇਲਾਕੇ ’ਚ ਚਰਚਾ ਬਣੀ ਹੋਈ ਹੈ ਕਿ ਅਫ਼ੀਮ ਪੁਲਸ ਨੇ ਫੜੀ ਹੈ ਪਰ ਉਹ ਕਿੱਥੇ ਗਈ, ਪਤਾ ਨਹੀਂ। ਇਸ ਬਾਬਤ ਡੀ. ਐੱਸ. ਪੀ. ਫਿਲੌਰ ਭਾਰਤ ਮਸੀਹ ਨੇ ਦੱਸਿਆ ਏ. ਐੱਸ. ਆਈ. ਬਾਵਾ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸੰਦੀਪ ਪੁੱਤਰ ਸੋਢੀ ਵਾਸੀ ਪੱਤੀ ਗਊ ਕੀ ਰੁੜਕਾ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 3.5 ਕਿਲੋ ਡੋਡੇ ਬਰਾਮਦ ਕੀਤੇ ਹਨ, ਜੋ ਪੈਦਲ ਹੀ ਆ ਰਿਹਾ ਸੀ, ਜਿਸ ਦੇ ਖ਼ਿਲਾਫ਼ ਥਾਣਾ ਗੋਰਾਇਆ ’ਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: PSPCL ਦਾ SDO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

ਇਹ ਮਾਮਲੇ ’ਚ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਵੀ ਪਹੁੰਚ ਚੁੱਕਾ ਹੈ। ਇਸ ਮਾਮਲੇ ’ਚ ਇਕ ਹੀ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਵੀ ਪੈਦਲ ਹੀ ਵਿਖਾ ਦਿੱਤੀ ਹੈ ਜਦਕਿ ਇਸ ਵਿਅਕਤੀ ਨੂੰ ਇਕ ਟੈਕਸੀ ਵਿਚੋਂ ਫੜਿਆ ਹੈ ਅਤੇ ਇਸ ਦੇ ਅਟੈਚੀ ’ਚੋਂ ਪੁਲਸ ਨੇ ਨਸ਼ੀਲਾ ਸਾਮਾਨ ਬਰਾਮਦ ਕੀਤਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਗੱਡੀ ’ਚ ਕੁੱਲ੍ਹ ਚਾਰ ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਇਕ ਔਰਤ, ਇਕ ਡਰਾਈਵਰ, ਇਕ ਸੰਦੀਪ ਅਤੇ ਇਕ ਹੋਰ ਵਿਅਕਤੀ ਵੀ ਮੌਜੂਦ ਸੀ। ਇਨ੍ਹਾਂ ’ਚੋਂ ਇਕ ਔਰਤ, ਜਿਸ ਨੇ ਦਿੱਲੀ ਜਾਣਾ ਸੀ, ਜਿਸ ਨੂੰ ਇਨ੍ਹਾਂ ਵੱਲੋਂ ਲਿਫ਼ਟ ਦਿੱਤੀ ਗਈ ਸੀ ਜੋ ਪਿੰਡ ਦੀ ਰਹਿਣ ਵਾਲੀ ਇਨ੍ਹਾਂ ਦੀ ਜਾਣਕਾਰ ਸੀ। ਹੁਣ ਸਵਾਲ ਤੇ ਚਰਚਾ ਬਣੀ ਹੋਈ ਹੈ ਕਿ ਅਜਿਹਾ ਕਿਸ ਖ਼ਾਸ ਵਜ੍ਹਾ ਨਾਲ ਕੀਤਾ ਗਿਆ ਹੈ। ਜਿਨ੍ਹਾਂ ਵੀ ਮੁਲਾਜ਼ਮਾ ਵੱਲੋਂ ਗ਼ਲਤ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਾਂਚ ’ਚ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਮਾਮਲਾ ਗਰਮਾਇਆ! ਮੁਲਜ਼ਮ ਦੀ ਪਤਨੀ ਆਈ ਸਾਹਮਣੇ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News