ਮਹਿਲਾ ਅਧਿਆਪਕ ਨੇ ਬਹਾਦਰੀ ਨਾਲ ਝਪਟਮਾਰਾਂ ਦਾ ਕੀਤਾ ਮੁਕਾਬਲਾ, ਦੇਖੋ ਵੀਡੀਓ

Tuesday, Sep 13, 2022 - 03:22 PM (IST)

ਮਹਿਲਾ ਅਧਿਆਪਕ ਨੇ ਬਹਾਦਰੀ ਨਾਲ ਝਪਟਮਾਰਾਂ ਦਾ ਕੀਤਾ ਮੁਕਾਬਲਾ, ਦੇਖੋ ਵੀਡੀਓ

ਖੰਨਾ ( ਬਿਪਨ ਭਾਰਦਵਾਜ਼) : ਖੰਨਾ ਦੇ ਪੀਰਖਾਨਾ ਰੋਡ 'ਤੇ ਚੌਧਰੀ ਭੀਸ਼ਣ ਪ੍ਰਕਾਸ਼ ਪਾਰਕ ਨੇੜੇ ਸਕੂਟੀ 'ਤੇ ਆ ਰਹੀ ਮਹਿਲਾ ਅਧਿਆਪਕ ਦੇ ਗਲੇ 'ਚੋਂ ਚੇਨ ਝਪਟਨ ਦੀ ਕੋਸ਼ਿਸ਼ ਕਰ ਰਹੇ ਦੋ ਬਾਈਕ ਸਵਾਰ ਝਪਟਮਾਰਾਂ ਨਾਲ ਔਰਤ ਭਿੜ ਗਈ। ਔਰਤ ਨੇ 10 ਮਿੰਟ ਤੱਕ ਝਪਟਮਾਰਾਂ ਨਾਲ ਡਟ ਕੇ ਮੁਕਾਬਲਾ ਕੀਤਾ। ਮੋਟਰਸਾਈਕਲ ਸਵਾਰ ਜਿਵੇਂ ਹੀ ਔਰਤ ਦੇ ਗਲੇ 'ਚ ਪਾਈ ਚੇਨ ਨੂੰ ਝਪਟਨ ਲੱਗੇ ਤਾਂ ਔਰਤ ਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੂੰ ਫੜ ਲਿਆ। ਮੋਟਰਸਾਈਕਲ ਸਵਾਰ ਔਰਤ ਨੂੰ ਘੜੀਸਦੇ ਹੋਏ ਲੈ ਗਏ ਪਰ ਔਰਤ ਨੇ ਨੌਜਵਾਨ ਨੂੰ ਨਹੀਂ ਛੱਡਿਆ।

ਇਹ ਵੀ ਪੜ੍ਹੋ : ਲੜਕੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੀਆਂ 2 ਔਰਤਾਂ ਸਣੇ 5 ਗ੍ਰਿਫ਼ਤਾਰ, ਕਾਰ ਵੀ ਕੀਤੀ ਬਰਾਮਦ

ਭੱਜਦੇ ਹੋਏ ਔਰਤ ਡਿੱਗ ਗਈ ਪਰ ਮੋਟਰਸਾਈਕਲ ਸਵਾਰਾਂ ਨੂੰ ਨਹੀਂ ਛੱਡਿਆ। ਹਾਰ ਕੇ ਮੋਟਰਸਾਈਕਲ ਸਵਾਰ ਔਰਤ ਨੂੰ ਸੁੱਟ ਕੇ ਭੱਜ ਗਏ। ਮਹਿਲਾ ਅਧਿਆਪਕ ਮੀਨੂੰ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਸਕੂਟੀ 'ਤੇ ਘਰ ਆ ਰਹੀ ਸੀ। ਮੋਟਰਸਾਈਕਲ ਸਵਾਰ ਪਹਿਲਾਂ ਹੀ ਉਸ ਦਾ ਪਿੱਛਾ ਕਰ ਰਹੇ ਸਨ, ਜਿਵੇਂ ਹੀ ਉਹ ਘਰ ਦੇ ਗੇਟ ਬਾਹਰ ਆ ਕੇ ਰੁਕੀ ਤਾਂ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਚੇਨ ਨੂੰ ਹੱਥ ਪਾ ਲਿਆ ਪਰ ਉਸ ਨੇ ਤੁਰੰਤ ਹੀ ਮੋਟਰਸਾਈਕਲ ਸਵਾਕ ਨੂੰ ਧੱਕ ਦੇ ਕੇ ਫੜ ਲਿਆ।

 
ਸੋਨਾ ਪਾ ਕੇ ਘਰ ਦੇ ਬਾਹਰ ਖੜਣਾ ਵੀ ਹੁਣ ਔਖਾ,ਆ ਦੇਖ ਲਵੋ ਵੱਡਾ ਕਾਂਡ,ਵੇਖ ਲਵੋ ਵੀਡੀਓ

ਸੋਨਾ ਪਾ ਕੇ ਘਰ ਦੇ ਬਾਹਰ ਖੜਣਾ ਵੀ ਹੁਣ ਔਖਾ,ਆ ਦੇਖ ਲਵੋ ਵੱਡਾ ਕਾਂਡ,ਵੇਖ ਲਵੋ ਵੀਡੀਓ

Posted by JagBani on Monday, September 12, 2022

ਮੋਟਰਸਾਈਕਲ ਸਵਾਰ ਉਸ ਨੂੰ ਘੜੀਸਦੇ ਹੋਏ ਲੈ ਗਏ ਪਰ ਉਸ ਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੂੰ ਨਹੀਂ ਛੱਡਿਆ। ਔਰਤ ਤੋਂ ਛੁਡਾਉਣ ਦੇ ਚੱਕਰ 'ਚ ਮੋਟਰਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਵੀ ਡਿੱਗ ਗਿਆ। ਔਰਤ ਵੱਲੋਂ ਰੌਲਾ ਪਾਉਣ 'ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਦਾ ਇਕੱਠ ਦੇਖ ਮੋਟਰਸਾਈਕਲ ਸਵਾਰ ਮੌਕੇ ਤੋਂ ਭੱਜ ਗਿਆ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹਈ ਹੈ।

ਇਹ ਵੀ ਪੜ੍ਹੋ : ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਘੇਰੀ ਪੰਜਾਬ ਸਰਕਾਰ, ਲਾਏ ਇਲਜ਼ਾਮ


author

Anuradha

Content Editor

Related News