ਨਵਜੋਤ ਸਿੱਧੂ ਤੇ ਜਾਖੜ ਦੇ ਬਿਆਨ 'ਤੇ ਮੰਤਰੀ ਤਰੁਨਪ੍ਰੀਤ ਸੌਂਦ ਦਾ ਪ੍ਰਤੀਕਰਮ
Monday, Dec 08, 2025 - 06:17 PM (IST)
ਖੰਨਾ (ਵਿਪਨ): ਨਵਜੋਤ ਕੌਰ ਸਿੱਧੂ ਦੇ ਬਿਆਨ ਮਗਰੋਂ ਲਗਾਤਾਰ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਬਣਨ ਲਈ 500 ਕਰੋੜ ਦੀ ਅਟੈਚੀ ਦੇਣੀ ਪੈਂਦੀ ਹੈ। ਇਸ ਮਗਰੋਂ ਸੁਨੀਲ ਜਾਖੜ ਨੇ ਕਿਹਾ ਸੀ ਕਿ ਕਿਸੇ ਨੇ ਮੁੱਖ ਮੰਤਰੀ ਲਈ 350 ਕਰੋੜ ਰੁਪਏ ਦਿੱਤੇ ਸਨ। ਹੁਣ ਸੂਬੇ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਨ੍ਹਾਂ ਦੋਵਾਂ ਆਗੂਆਂ ਦੇ ਬਿਆਨ 'ਤੇ ਪ੍ਰਤੀਕਰਮ ਦਿੱਤਾ ਹੈ।
ਸੌਂਦ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂ ਇਹ ਗੱਲ ਮੰਨ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਅੰਦਰ ਲੈਣ-ਦੇਣ ਕਰਕੇ ਮੁੱਖ ਮੰਤਰੀ, ਮੰਤਰੀ ਬਣਦੇ ਹਨ। ਸੌਂਦ ਨੇ ਕਿਹਾ ਕਿ ਅਜਿਹਾ ਆਮ ਆਦਮੀ ਪਾਰਟੀ ਅੰਦਰ ਨਹੀਂ ਹੁੰਦਾ। ਅਸੀਂ ਬਿਨਾਂ ਪੈਸੇ ਦਿੱਤੇ ਟਿਕਟ ਹਾਸਲ ਕੀਤੀ ਫਿਰ ਪਾਰਟੀ ਨੇ ਮੰਤਰੀ ਬਣਾਇਆ। ਮੰਤਰੀ ਸੌਂਦ ਵੱਲੋਂ ਇਹ ਬਿਆਨ ਉਸ ਸਮੇਂ ਜਾਰੀ ਕੀਤਾ ਗਿਆ ਜਦੋਂ ਉਹ ਖੰਨਾ ਹਲਕੇ ਦੇ ਪਿੰਡਾਂ ਅੰਦਰ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਸੀ।
