ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਹੋਈ ਮੀਟਿੰਗ
Friday, May 08, 2026 - 04:24 PM (IST)
ਲੁਧਿਆਣਾ (ਗਣੇਸ਼): ਬੀਤੇ ਦਿਨੀਂ ਬਿਜਲੀ ਨਿਗਮ ਵਿਚ ਕੰਮ ਕਰ ਰਹੀਆਂ ਇਕ ਵਿਚਾਰਧਾਰਾ ਵਾਲੀਆਂ ਦੋ ਜਥੇਬੰਦੀਆਂ ਦੀ ਏਕਤਾ ਨੂੰ ਸਮਰਪਿਤ ਹੋਈ ਸੂਬਾ ਕਾਨਫਰੰਸ ਵਿਚ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਨਵੀਂ ਚੁਣੀ ਸੂਬਾ ਕਮੇਟੀ ਦੀ ਮੀਟਿੰਗ ਈਸੜੂ ਭਵਨ ਵਿਖੇ ਹੋਈ। ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਸਾਬਕਾ ਚੀਫ ਪੈਟਰਨ ਕਰਮਚੰਦ ਭਾਰਦਵਾਜ, ਸਾਬਕਾ ਸੂਬਾ ਪ੍ਰਧਾਨ ਅਤੇ ਐਫੀ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਜਰਨੈਲ ਸਿੰਘ ਔਲਖ ਅਤੇ ਐਫੀ ਆਗੂ ਸਾਥੀ ਸਰਿੰਦਰਪਾਲ ਲਹੌਰੀਆ, ਸਾਬਕਾ ਜਨਰਲ ਸਕੱਤਰ ਬਲਜੀਤ ਸਿੰਘ ਮੋਦਲਾ, ਐਫੀ ਆਗੂ ਰਸ਼ਪਾਲ ਸਿੰਘ ਪਾਲੀ, ਐਫੀ ਆਗੂ ਦਰਸ਼ਨ ਲਾਲ ਮੋਗਾ ਨੇ ਵੀ ਹਿੱਸਾ ਲਿਆ।
ਇਸ ਮੀਟਿੰਗ ਵਿਚ ਅਹਿਮ ਏਜੰਡਿਆਂ ਤੇ ਵਿਚਾਰ ਚਰਚਾ ਕਰਕੇ ਫੈਸਲੇ ਕੀਤੇ ਗਏ। ਜਿਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਬਾਸਰਕੇ ਨੇ ਦੱਸਿਆ ਕਿ 10 ਮਈ ਨੂੰ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਕਾਮਰੇਡ ਐਚ ਐਸ ਪ੍ਰਮਾਰ ਦਾ ਜਨਮ ਦਿਹਾੜਾ ਜਥੇਬੰਦੀ ਦੇ ਲੁਧਿਆਣਾ ਦਫਤਰ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਕਾਮਰੇਡ ਜਲਵੰਤ ਸਿੰਘ ਹਾਲ ਵਿਖੇ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ 200 ਅਹੁਦੇਦਾਰ ਸ਼ਾਮਿਲ ਹੋਣਗੇ। 17 ਮਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਸਾਂਝੀ ਕਨਵੈਂਨਸ਼ਨ ਰੱਖੀ ਗਈ ਹੈ। ਇਸ ਸਾਂਝੀ ਕਨਵੈਨਸ਼ਨ ਵਿੱਚ 250 ਅਹੁਦੇਦਾਰ ਝੰਡੇ ਅਤੇ ਮਾਟੋ ਲੈ ਕੇ ਹਿੱਸਾ ਲੈਣਗੇ। 19 ਮਈ ਨੂੰ ਪੰਜਾਬ ਏਟਕ ਦੇ ਸੱਦੇ 'ਤੇ ਲੇਬਰ ਕਮਿਸ਼ਨਰ ਦਫਤਰ ਮੁਹਾਲੀ ਵਿਖੇ ਮੁਲਾਜ਼ਮਾਂ ਅਤੇ ਮਜਦੂਰਾਂ ਦੇ ਮਸਲਿਆਂ ਨੂੰ ਉਭਾਰਨ, ਕੱਚੇ ਕਾਮਿਆਂ ਦੀ ਤਨਖਾਹ ਵਿਚ ਸਰਕਾਰ ਵੱਲੋਂ ਕੀਤੇ 15 ਪ੍ਰਤੀਸ਼ਤ ਨਿਗੂਣੇ ਵਾਧੇ ਖਿਲਾਫ਼ ਅਤੇ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਲੱਗੇ ਕੋਟਿਆ ਮੁਤਾਬਿਕ ਪਹੁੰਚਣ ਦੀ ਰਣਨੀਤੀ ਬਣਾਈ ਗਈ ਹੈ।
ਬਾਸਰਕੇ ਨੇ ਅਗਲੇ ਤਿੱਖੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਪਾਵਰ ਮੈਨੇਜਮੈਂਟ ਨੇ ਹੋਈਆਂ ਸਹਿਮਤੀਆਂ ਜੇਕਰ 15 ਮਈ ਤੱਕ ਲਾਗੂ ਨਾ ਕੀਤੀਆਂ ਤਾਂ 24 ਮਈ ਨੂੰ ਮੰਗਾਂ/ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਧਰਨਾ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। 16 ਤੇ 17 ਜੂਨ ਨੂੰ ਕੀਤੀ ਜਾ ਰਹੀ ਦੋ ਰੋਜ਼ਾ ਹੜਤਾਲ ਨੂੰ ਕਾਮਯਾਬ ਕਰਨ ਲਈ ਹੁਣ ਤੋਂ ਤਿਆਰੀਆਂ ਕੀਤੀਆਂ ਜਾਣ। ਇਸ ਤੋਂ ਇਲਾਵਾ ਬਿਜਲੀ ਮੁਲਾਜਮਾਂ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਪੈਨਸ਼ਨਰਜ਼ ਅਪਣੀਆਂ ਗਿ੍ਫ਼ਤਾਰੀਆਂ ਵੀ ਦੇਣਗੇ। ਉਨ੍ਹਾਂ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਉਹ ਮੁਲਾਜਮਾਂ ਤੇ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨ ਲਵੇ ਨਹੀਂ ਤਾਂ ਮੁਲਾਜਮਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਹਰਵਿੰਦਰ ਸਿੰਘ ਅਕਾਲਗੜ ਜਨਰਲ ਸਕੱਤਰ, ਰਕੇਸ਼ ਸੈਣੀ ਫਿਰੋਜਪੁਰ, ਗੁਰਪ੍ਰੀਤ ਸਿੰਘ ਮਹਿਦੂਦਾਂ ਸਕੱਤਰ, ਦਵਿੰਦਰ ਸਿੰਘ ਕੈਸ਼ੀਅਰ, ਜਸਵਿੰਦਰ ਸਿੰਘ ਬਰਗਾੜੀ ਫਰੀਦਕੋਟ, ਸਾਹਿਬ ਸਿੰਘ ਗੁਰਦਾਸਪੁਰ, ਕੁਲਵਿੰਦਰ ਸਿੰਘ ਬਾਗੜੀਆ ਤਰਨ ਤਾਰਨ, ਅਰੁਣ ਕੁਮਾਰ ਬਠਿੰਡਾ, ਮੋਹਨ ਸਿੰਘ ਗਿੱਲ ਮੋਹਾਲੀ, ਲਖਬੀਰ ਸਿੰਘ ਸੰਗਰੂਰ, ਮਨਿੰਦਰ ਸਿੰਘ ਮੁਕਤਸਰ, ਰਾਮ ਸਿੰਘ ਸੈਣੀ ਥਰਮਲ ਪਲਾਂਟ ਰੋਪੜ ਅਤੇ ਠਾਕੁਰਪ੍ਰੀਤ ਸਿੰਘ ਨਾਬਾ ਆਦਿ ਹਾਜ਼ਰ ਸਨ।
