ਪ੍ਰਾਪਰਟੀ ਵੇਚਣ ਦਾ ਝਾਂਸਾ ਦੇ ਕੇ 1.10 ਕਰੋੜ ਰੁਪਏ ਦੀ ਠੱਗੀ
Wednesday, Jul 31, 2024 - 06:25 PM (IST)
ਲੁਧਿਆਣਾ (ਰਾਜ) : ਪ੍ਰਾਪਰਟੀ ਵੇਚਣ ਦੇ ਨਾਮ ’ਤੇ ਕਰੋੜਾ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ’ਤੇ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਮੁਕੇਸ਼ ਕੁਮਾਰ, ਉਸ ਦੀ ਪਤਨੀ ਸੀਮਾ ਅਗਰਵਾਲ ਅਤੇ ਸੰਜੀਵ ਕੁਮਾਰ ਗੋਇਲ ਹਨ। ਸ਼ਿਕਾਇਤਕਰਤਾ ਵਿਕਰਾਤ ਗੋਇਲ ਨੇ ਦੱਸਿਆ ਕਿ ਉਹ ਪੱਖੋਵਾਲ ਰੋਡ ਦਾ ਰਹਿਣ ਵਾਲਾ ਹੈ। ਉਕਤ ਮੁਲਜ਼ਮਾਂ ਨੇ ਇਕ ਪ੍ਰਾਪਰਟੀ ਉਸ ਨੂੰ ਵੇਚੀ ਸੀ। ਉਸ ਪ੍ਰਾਪਰਟੀ ਬਦਲੇ ਮੁਲਜ਼ਮਾਂ ਨੇ 1 ਕਰੋੜ 10 ਲੱਖ ਰੁਪਏ ਲੈ ਲਏ ਸਨ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਪ੍ਰਾਪਰਟੀ ਦੀ ਰਜਿਸਟਰੀ ਤੱਕ ਨਹੀਂ ਕਰਵਾਈ। ਉਲਟਾ ਉਸ ਨੂੰ ਧਮਕਾਉਣ ਲੱਗੇ। ਇਸ ਤੋਂ ਬਾਅਦ ਉਸ ਨੇ ਸੀ.ਪੀ. ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਸੀ। ਇਸ ਤੋਂ ਬਾਅਤ ਜਾਂਚ ਵਿਚ ਦੋਸ਼ ਸਹੀ ਪਾਏ ਗਏ ਅਤੇ ਮੁਲਜ਼ਮਾਂ ਨੂੰ ਨਾਮਜਦ ਕਰ ਲਿਆ ਗਿਆ।