ਨਜਾਇਜ਼ ਪਿਸਟਲ ਅਤੇ ਹੈਰੋਇਨ ਸਮੇਤ 3 ਕਾਬੂ

04/14/2022 5:56:59 PM

ਦੋਰਾਹਾ (ਵਿਨਾਇਕ) : ਖੰਨਾ ਪੁਲਸ ਜ਼ਿਲ੍ਹਾ ਦੇ ਸੀਨੀਅਰ ਪੁਲਸ ਕਪਤਾਨ ਰਵੀ ਕੁਮਾਰ, ਆਈ.ਪੀ.ਐੱਸ. ਦੀ ਅਗਵਾਈ ਹੇਠ ਖੰਨਾ ਜ਼ਿਲ੍ਹਾ ਪੁਲਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਨਜਾਇਜ਼ ਪਿਸਟਲ ਅਤੇ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵੀ ਕੁਮਾਰ, ਆਈ.ਪੀ.ਐੱਸ. ਐੱਸ. ਐੱਸ. ਪੀ ਖੰਨਾ ਨੇ ਦੱਸਿਆ ਕਿ ਦਿਗਵਿਜੇ ਕਪਿਲ, ਪੀ.ਪੀ.ਐਸ. ਪੁਲਸ ਕਪਤਾਨ (ਸਥਾਨਕ) ਖੰਨਾ, ਹਰਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਸ ਕਪਤਾਨ (ਆਈ), ਖੰਨਾ, ਸ਼ਾਹਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਸ ਕਪਤਾਨ (ਸਮਰਾਲਾ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਦਾਰ ਵਿਜੇ ਕੁਮਾਰ ਮੁੱਖ ਅਫ਼ਸਰ ਥਾਣਾ ਮਾਛੀਵਾੜਾ ਸਾਹਿਬ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਨਹਿਰ ਬਹਿਲੋਲਪੁਰ ਸਾਈਡ ਜਾ ਰਹੇ ਸਨ ਤਾਂ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਐੱਚ.ਪੀ.-12-ਈ-8862  ਸਵਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਗਿਆ।

ਇਸ ਦੌਰਾਨ ਮੋਟਰਸਾਈਕਲ ਚਾਲਕ ਕੁਲਦੀਪ ਸਿੰਘ ਉਰਫ ਮਨੂੰ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਹਿਲੋਲਪੁਰ ਪਾਸੋਂ ਇਕ ਪਿਸਟਲ 32 ਬੋਰ ਦੇਸੀ ਬਰਾਮਦ ਕੀਤਾ ਜਦਕਿ ਮੋਟਰਸਾਈਕਲ ਪਿਛੇ ਬੈਠੇ ਨੌਜਵਾਨ ਸੁਖਵਿੰਦਰ ਸਿੰਘ ਉਰਫ ਨੌਨਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਹਿਲੋਲਪੁਰ ਤੋਂ 2 ਜਿੰਦਾ ਕਾਰਤੂਸ 32 ਤੌਰ ਬਰਾਮਦ ਹੋਏ। ਜਿਸ ’ਤੇ ਪੁਲਸ ਨੇ ਮੁੱਕਦਮਾ ਨੰਬਰ 40, ਮਿਤੀ 13.01.2022 ਅ/ਧ 25 ਅਸਲਾ ਐਕਟ ਥਾਣਾ ਮਾਛੀਵਾੜਾ ਸਾਹਿਬ ਦਰਜ ਕਰਕੇ ਮੁਲਜ਼ਮਾ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ। ਮੁਲਜ਼ਮਾ ਪਾਸੋਂ ਪੁਲਸ ਰਿਮਾਂਡ ਦੌਰਾਨ ਇਸ ਗੱਲ ਦਾ ਪਤਾ ਕੀਤਾ ਜਾਵੇਗਾ ਕਿ ਇੰਨਾ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਅਤੇ ਇਨ੍ਹਾਂ ਦੇ ਹੋਰ ਕਿੰਨੇ ਸਾਥੀ ਹਨ। ਮੁਲਜ਼ਮਾ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।


Gurminder Singh

Content Editor

Related News