ਸ਼੍ਰੀ ਵਿਜੇ ਚੋਪਡ਼ਾ ਜੀ ਦਾ ਸ਼ਿਵਪੁਰੀ ਖੇਤਰ ’ਚ ਹੋਇਆ ਸ਼ਾਨਦਾਰ ਸਵਾਗਤ

Monday, Nov 05, 2018 - 10:49 AM (IST)

ਸ਼੍ਰੀ ਵਿਜੇ ਚੋਪਡ਼ਾ ਜੀ ਦਾ ਸ਼ਿਵਪੁਰੀ ਖੇਤਰ ’ਚ ਹੋਇਆ ਸ਼ਾਨਦਾਰ ਸਵਾਗਤ

ਲੁਧਿਆਣਾ (ਸੋਨੂ)-ਜਗ ਬਾਣੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਜੀ ਸ਼ਿਵਪੁਰੀ ਸ੍ਰੀ ਗਣੇਸ਼ ਗੌਰੀ ਸ਼ੰਕਰ ਨਮਕੀਨ ਭੰਡਾਰ ਕੰਪਲੈਕਸ ’ਤੇ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਅਨਿਲ ਨਈਅਰ, ਅਨਿਲ ਗੋਗਨਾ, ਮਦਨ ਲਾਲ ਨਈਅਰ, ਸੰਜੀਵ ਨਈਅਰ, ਮਧੂ ਸੇਖਡ਼ੀ, ਰਾਜ ਕੁਮਾਰ ਸੇਖਡ਼ੀ, ਰਜਿੰਦਰ ਸੇਖਡ਼ੀ ਤੇ ਗੋਪਾਲ ਸੇਖਡ਼ੀ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ ਜਿਨ੍ਹਾਂ ’ਚ ਮਾਂ ਭਗਵਤੀ ਕਲੱਬ ਦੇ ਪ੍ਰਧਾਨ ਅਵਿਨਾਸ਼ ਸਿੱਕਾ, ਮੰਜੂ ਸਿੱਕਾ, ਸ਼ਿਵ ਵੈੱਲਫੇਅਰ ਸੋੋਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ, ਸ੍ਰੀ ਗਿਆਨ ਸਥਲ ਮੰਤਰ ਸਭਾ ਦੇ ਰਾਜੂ ਵੋਹਰਾ, ਲੁਧਿਆਣਾ ਪ੍ਰਾਈਡ ਵੈੱਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਮਿਤ ਅਰੋਡ਼ਾ ਨੇ ਸ਼੍ਰੀ ਵਿਜੇ ਚੋਪਡ਼ਾ ਜੀ ਦਾ ਸ਼ਾਨਦਾਰ ਸਵਾਗਤ ਕੀਤਾ। ਉਥੇ ਸ੍ਰੀ ਗਣੇਸ਼ ਗੌਰੀ ਸ਼ੰਕਰ ਨਮਕੀਨ ਭੰਡਾਰ ਤੇ ਰਾਜੂ ਵੋਹਰਾ ਵਲੋਂ ਪ੍ਰਾਈਮ ਮਨਿਸਟਰ ਨੈਸ਼ਨਲ ਰਿਲੀਫ ਫੰਡ ’ਚ 11-11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ। ਸ਼੍ਰੀ ਵਿਜੇ ਚੋਪਡ਼ਾ ਜੀ ਨੇ ਕਿਹਾ ਕਿ ਪੰਜਾਬੀਆਂ ’ਚ ਦਾਨ ਦੇਣ ਤੇ ਸੇਵਾ ਕਾਰਜ ਕਰਨ ਦੀ ਭਾਵਨਾ ਬੁਲੰਦ ਹੈ। ਇਸ ਮੌਕੇ ਪੂਜਾ ਨਈਅਰ, ਭੂਮਿਕਾ, ਨਿਹਾਰਿਕਾ, ਕੰਜਨ, ਮੀਨਾਕਸ਼ੀ ਗੋਗਨਾ, ਸੰਜੀਵ ਰਾਣਾ, ਨੀਰਜ ਨਾਗਪਾਲ, ਏਜੰਲ ਕਾਲਡ਼ਾ ਤੇ ਨੋਬਲ ਫਾਊਂਡੇਸ਼ਨ ਦੇ ਰਜਿੰਦਰ ਸ਼ਰਮਾ ਆਦਿ ਮੌਜੂਦ ਸਨ।


Related News