‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸੈਮੀਨਾਰ ਕਰਵਾਇਆ
Monday, Nov 05, 2018 - 10:36 AM (IST)

ਖੰਨਾ (ਸੁਖਵੀਰ)-ਉਪ ਮੰਡਲ ਮੈਜਿਸਟ੍ਰੇਟ ਪਾਇਲ ਮੈਡਮ ਸਵਾਤੀ ਟਿਵਾਣਾ ਅਤੇ ਐੱਸ. ਐੱਮ. ਓ. ਪਾਇਲ ਭੁਪਿੰਦਰ ਸਿੰਘ ਦੀ ਅਗਵਾਈ ’ਚ ਅੱਜ ਲਾਗਲੇ ਪਿੰਡ ਰਾਜਗਡ਼੍ਹ ਵਿਖੇ ਸਰਕਾਰੀ ਹਾਈ ਸਕੂਲ ਰਾਜਗਡ਼੍ਹ ’ਚ ਪੰਜਾਬ ਸਰਕਾਰ ਵਲੋਂ ਚਲਾਏ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਨਸ਼ਿਅਾਂ ਖਿਲਾਫ ਚਲਾਏ ਗਏ ਡੇਪੋ ਪ੍ਰੋਗਰਾਮ ਅਤੇ ਬਡੀ ਪ੍ਰੋਗਰਾਮ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਸੈਮੀਨਾਰ ਦੌਰਾਨ ਜਾਣਕਾਰੀ ਦਿੱਤੀ, ਜਿਸ ’ਚ ਸਕੂਲੀ ਵਿਦਿਆਰਥੀਆਂ ਨੂੰ ਸਿਹਤ ਕਰਮਚਾਰੀਅਾਂ ਨੇ ਬਡੀ ਦੀ ਐਕਟੀਵਿਟੀ ਕਰਵਾਈ ਅਤੇ ਸੰਬੋਧਨ ਦੌਰਾਨ ਬੱਚਿਅਾਂ ਨੂੰ ਨਸ਼ਿਆਂ ਦੇ ਮਾਡ਼ੇ ਪ੍ਰਭਾਵ ਤੋਂ ਬਚਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਬਤੀਤ ਕਰਨ ਦੀ ਪ੍ਰੇਰਣਾ ਦੇਣ ਲਈ ਅਪੀਲ ਕੀਤੀ। ਇਸ ਸਮੇਂ ਸਕੂਲੀ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵਲੋਂ ਸਮਾਜ ਅੰਦਰੋਂ ਸਮਾਜਿਕ ਬੁਰਾਈਆਂ ਨੂੰ ਜਡ਼੍ਹੋਂ ਖਤਮ ਕਰਨ ’ਚ ਆਪਣਾ ਅਹਿਮ ਰੋਲ ਅਦਾ ਕਰਨ ਲਈ ਕਿਹਾ ਅਤੇ ਸਹੁੰ ਚੁਕਾਈ। ਇਸ ਮੌਕੇ ਐੱਸ. ਐੱਮ. ਓ. ਦਫਤਰ ਪਾਇਲ ਵਲੋਂ ਸਿਹਤ ਕਰਮਚਾਰੀ ਬਲਜੀਤ ਸਿੰਘ ਡੇਪੋ ਕੋਆਰਡੀਨੇਟਰ, ਐਂਟੀ ਕਰਾਈਮ ਸੈੱਲ ਦੇ ਆਗੂ ਨਵੀਨ ਕਪਿਲਾ, ਹੈਲਥ ਇੰਸਪੈਕਟਰ ਬਲਜੀਤ ਸਿੰਘ, ਸਰਵਣ ਸਿੰਘ, ਮੈਡਮ ਬਲਵਿੰਦਰ ਕੌਰ ਸਿਹਤ ਕਰਮਚਾਰੀ ਤੋਂ ਇਲਾਵਾ ਸਕੂਲ ਸਟਾਫ ਅਤੇ ਵੱਡੀ ਗਿਣਤੀ ’ਚ ਸਕੂਲੀ ਵਿਦਿਆਰਥੀ ਸ਼ਾਮਲ ਸਨ।