ਦੀਵਾਲੀ ਮੇਲੇ ’ਤੇ ਰੰਗਲਾ ਪੰਜਾਬ ਸਮਾਗਮ 2 ਤੋਂ

Monday, Oct 29, 2018 - 03:24 PM (IST)

ਦੀਵਾਲੀ ਮੇਲੇ ’ਤੇ ਰੰਗਲਾ ਪੰਜਾਬ ਸਮਾਗਮ 2 ਤੋਂ

ਖੰਨਾ (ਸੁਖਵਿੰਦਰ ਕੌਰ)-ਸਥਾਨਕ ਗਗਨ ਸਪੋਰਟਸ ਸੈਂਟਰ ਅਤੇ ਸੰਧੂ ਭੰਗਡ਼ਾ ਅਕੈਡਮੀ ਵਲੋਂ ਦੀਵਾਲੀ ਮੇਲੇ ਨੂੰ ਲੈ ਕੇ ਤਿੰਨ ਦਿਨਾ ‘ਰੰਗਲਾ ਪੰਜਾਬ’ ਦੇ ਨਾਂ ਹੇਠ ਸਮਾਗਮ 2, 3 ਅਤੇ 4 ਨਵੰਬਰ ਨੂੰ ਸੈਲੀਬ੍ਰੇਸ਼ਨ ਬਾਜ਼ਾਰ ਜੀ. ਟੀ. ਰੋਡ ਖੰਨਾ ਵਿਖੇ ਆਯੋਜਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦੋਵੇਂ ਸੰਸਥਾਵਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਅਤੇ ਰਣਦੀਪ ਸਿੰਘ ਨੇ ਦੱਸਿਆ ਕਿ ਗਗਨ ਸਪੋਟਰਸ ਸੈਂਟਰ ਅਤੇ ਸੰਧੂ ਭੰਗਡ਼ਾ ਅਕੈਡਮੀ ਵਲੋਂ ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਹਿੱਤ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਸਮਾਜਕ ਬੁਰਾਈਆਂ ਤੋਂ ਦੂਰ ਕਰ ਕੇ ਆਪਣੇ ਅਮੀਰ ਵਿਰਸੇ ਨਾਲ ਜੋਡ਼ਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫ੍ਰੀ ਸਟਾਈਲ ਡਾਂਸ ਦੀ 6 ਸਾਲ ਤੋਂ ਲੈ ਕੇ 18 ਸਾਲ ਤੱਕ ਅਤੇ ਲੋਕ ਨਾਚ ਭੰਗਡ਼ਾ ’ਚ ਵੀ ਇਸੇ ਵਰਗ ਦੇ ਲਡ਼ਕੇ ਅਤੇ ਲਡ਼ਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਮੀਟਿੰਗ ’ਚ ਦਲਵੀਰ ਬੰਟੀ, ਅਵਨੀਸ਼ ਕੁਮਾਰ, ਸੁਨੀਲ ਥਾਪਰ ਆਦਿ ਹਾਜ਼ਰ ਪਤਵੰਤਿਆਂ ਵਲੋਂ ਸਮਾਗਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ।


Related News