ਧੀ ਦੇ ਵਿਆਹ ’ਤੇ ਲੱਖਾਂ ਰੁਪਏ ਵਿਆਜ ’ਤੇ ਲੈ ਕੇ ਨਹੀਂ ਕੀਤੇ ਵਾਪਸ
Wednesday, Jan 22, 2025 - 05:03 PM (IST)
ਲੁਧਿਆਣਾ (ਰਾਜ) : ਬੇਟੀ ਦੇ ਵਿਆਹ ਲਈ 45 ਲੱਖ ਰੁਪਏ ਵਿਆਜ਼ ’ਤੇ ਲੈ ਕੇ ਵਾਪਸ ਨਾ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਸਰਾਭਾ ਨਗਰ ਦੇ ਰਹਿਣ ਵਾਲੇ ਤੇਜਪਾਲ ਵਾਲੀਆ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਬੇਟੀ ਦੇ ਵਿਆਹ ’ਤੇ ਸਲਾਨਾ ਵਿਆਜ਼ ’ਤੇ 45 ਲੱਖ ਰੁਪਏ ਲਏ ਸਨ ਅਤੇ ਨਾ ਵਾਪਸ ਕਰਨ ਦੀ ਸੂਰਤ ’ਚ ਉਸਨੇ ਆਪਣੀ ਇਕ ਪ੍ਰਾਪਰਟੀ ਉਸਦੇ ਭਰਾ ਦੇ ਨਾਮ ਕਰਨ ਦਾ ਮੁਖਤਿਆਰਨਾਮਾ ਕੀਤਾ ਸੀ ਪਰ ਮੁਲਜ਼ਮ ਨੇ ਨਿਰਧਾਰਿਤ ਸਮੇਂ ’ਤੇ ਨਾ ਪੈਸੇ ਵਾਪਸ ਕੀਤਾ ਅਤੇ ਨਾ ਹੀ ਪ੍ਰਾਪਰਟੀ ਉਸਦੇ ਭਰਾ ਦੇ ਨਾਮ ਕਰਵਾਈ। ਇਸ ਤਰ੍ਹਾਂ ਮੁਲਜ਼ਮ ਨੇ ਸਾਜ਼ਿਸ਼ ਦੇ ਤਹਿਤ ਧੋਖਾਧੜੀ ਕੀਤੀ ਹੈ। ਮੁਲਜ਼ਮ ਅਜੇ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ।