ਰੇਲ ਹਾਦਸੇ ਦੇ ਮ੍ਰਿਤਕਾਂ ਦੀ ਯਾਦ ’ਚ ਕੈਂਡਲ ਮਾਰਚ ਕੱਢਿਆ

Tuesday, Oct 23, 2018 - 02:52 PM (IST)

ਰੇਲ ਹਾਦਸੇ ਦੇ ਮ੍ਰਿਤਕਾਂ ਦੀ ਯਾਦ ’ਚ ਕੈਂਡਲ ਮਾਰਚ ਕੱਢਿਆ

ਖੰਨ (ਸੁਖਵਿੰਦਰ ਕੌਰ) : ਦੇਰ ਸ਼ਾਮ ਸਥਾਨਕ ਅਮਲੋਹ ਰੋਡ ਸਥਿਤ ਨਵੀਂ ਸਬਜ਼ੀ ਮੰਡੀ ’ਚ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਵਾਪਰੇ ਭਿਆਨਕ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਨੂੰ ਸਮਰਪਿਤ ਸਬਜ਼ੀ ਮੰਡੀ ਰੇਹਡ਼ੀ ਫਡ਼੍ਹੀ ਯੂਨੀਅਨ ਨੇ ਆਡ਼੍ਹਤੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਬਜ਼ੀ ਮੰਡੀ ਤੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਕਿ ਉਨ੍ਹਾਂ ਵਿਛਡ਼ੀਆਂ ਰੂਹਾਂ ਨੂੰ ਪਰਮਾਤਮਾ ਆਪਣੇ ਚਰਨਾਂ ’ਚ ਸਥਾਨ ਦੇਣ ਤੇ ਪੀਡ਼ਤ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਕੈਂਡਲ ਮਾਰਚ ’ਚ ਵਿਸ਼ੇਸ਼ ਤੌਰ ’ਤੇ ਕੌਂਸਲਰ ਗੁਰਮੀਤ ਨਾਗਪਾਲ, ਸਾਬਕਾ ਪ੍ਰਧਾਨ ਸੰਤ ਰਾਮ ਸਰਹੱਦੀ, ਕੌਂਸਲਰ ਸੁਧੀਰ ਸੋਨੂੰ, ਰੇਹਡ਼ੀ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਨਾਰੰਗ, ਆਡ਼੍ਹਤੀ ਯੂਨੀਅਨ ਦੇ ਪ੍ਰਧਾਨ ਅਵਤਾਰ ਗਿੱਲ, ਹਰਵਿੰਦਰ ਸ਼ੰਟੂ, ਗਿਰਧਾਰੀ ਲਾਲ ਅਤੇ ਕੈਸ਼ੀਅਰ ਰਾਜੇਸ਼ ਵਧਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਾਮ ਲਾਲ, ਗਗਨਦੀਪ ਸਿੰਘ, ਰਾਜੇਸ਼ ਵਧਵਾ, ਰਿੰਕੂ , ਮੁਕੇਸ਼ ਕੁਮਾਰ, ਕਰਨੈਲ, ਕਮਲ, ਮਿੰਟੂ, ਸਤੀਸ਼ ਕੁਮਾਰ, ਸੁਮਿਤ, ਵਿੱਕੀ, ਉਮੇਸ਼ ਕੁਮਾਰ, ਗੁਰਦੀਪ ਸਿੰਘ, ਪ੍ਰਦੀਪ ਕੁਮਾਰ, ਬਿੱਲਾ, ਮੁਲਖ ਰਾਜ, ਬਿਸ਼ਨ ਸਿੰਘ, ਮੁਖਤਰ ਆਦਿ ਹਾਜ਼ਰ ਸਨ।


Related News