ਸਰਕਾਰੀ ਏਜੰਸੀਆਂ ਦੀ ਸ਼ਹਿ ’ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਥਾਪਿਆ ਪ੍ਰਧਾਨ: ਗਾਬੜੀਆ, ਢਿੱਲੋਂ
Friday, Aug 15, 2025 - 02:04 PM (IST)

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੀ 64,000 ਏਕੜ ਜ਼ਮੀਨ ’ਤੇ ਦਿੱਲੀ ਦੇ ਧਨਾਡਾ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਲੈਂਡ ਪੂਲਿੰਗ ਪਾਲਿਸੀ ਜੋ ਲਿਆਂਦੀ ਸੀ, ਉਸ ਨੂੰ ਸਰਕਾਰ ਨੇ ਅਕਾਲੀ ਦਲ ਦੀ ਲਲਕਾਰ ਦੇ ਅੱਗੇ ਝੁਕਦਿਆਂ ਵਾਪਸ ਲੈ ਲਿਆ ਹੈ ਅਤੇ ਭਵਿੱਖ ਵਿਚ ਵੀ ਅਕਾਲੀ ਦਲ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਾਖੀ ਲਈ ਪਹਿਰਾ ਦਿੰਦਾ ਰਹੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਵਲੋਂ ਬੁਲਾਈ ਪ੍ਰੈੱਸ ਕਾਨਫਰੰਸ ’ਚ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਥਾਨਕ ਲੀਡਰਸ਼ਿਪ ਨੇ ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜ੍ਹ ਗਿਆ ਸੀ, ਜਿਸ ਕਾਰਨ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਮੋਹਾਲੀ ’ਚ ਵੱਡੇ ਧਰਨੇ ਦੇ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬੀਆਂ, ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਅਕਾਲੀ ਦਲ ਘੋਲ ਕਰਨ ਅਤੇ ਧਰਨੇ ਲਾਉਣ ’ਚ ਮੋਹਰੀ ਰਿਹਾ ਹੈ, ਜਦੋਂਕਿ ਦੂਜੀਆਂ ਪਾਰਟੀਆਂ ਦਿਖਾਵੇ ਅਤੇ ਅਖ਼ਬਾਰਾਂ ਦੇ ਬਿਆਨਾਂ ਤੱਕ ਸੀਮਤ ਹੁੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, 31 ਅਗਸਤ ਤਕ ਨਿਬੇੜ ਲਓ ਆਹ ਕੰਮ! ਸਰਕਾਰ ਨੇ ਦਿੱਤਾ ਆਖ਼ਰੀ ਮੌਕਾ
ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਪਾਲਿਸੀ ਤਹਿਤ ਜਿਨ੍ਹਾਂ ਦੀ ਸਰਕਾਰ ਨੇ ਦੋਵੇਂ ਹੱਥੀਂ ਲੁੱਟ ਕੀਤੀ ਹੈ, ਉਸ ਦੀ ਤਸਵੀਰ ਵੀ ਸਾਹਮਣੇ ਲਿਆਂਦੀ ਜਾਵੇਗੀ। ਇਸ ਮੌਕੇ ਗਾਬੜੀਆ ਤੇ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੇ ਇਕ ਧੜੇ ਵਲੋਂ ਭਗੌੜੇ ਆਗੂ ਨੂੰ ਪ੍ਰਧਾਨ ਬਣਾ ਕੇ ਜੋ ਵੱਖਰਾ ਚੁੱਲ੍ਹਾ ਸਥਾਪਿਤ ਕੀਤਾ ਹੈ, ਉਹ ਸਰਕਾਰ ਦੀਆਂ ਏਜੰਸੀਆਂ ਦੀ ਦੇਣ ਅਤੇ ਇਹ ਆਉਂਦੇ ਦਿਨਾਂ ਨੂੰ ਛੇਤੀ ਬੁਝ ਜਾਵੇਗਾ। ਉਨ੍ਹਾਂ ਗਿਆਨੀ ਹਰਪ੍ਰੀਤ ’ਤੇ ਧਾੜਵੀ ਹੋਣ ਦੇ ਦੋਸ਼ ਵੀ ਲਾਏ।
ਇਸ ਮੌਕੇ ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਜਗਵੀਰ ਸਿੰਘ ਸੋਖੀ, ਆਰ. ਡੀ. ਸ਼ਰਮਾ, ਪਰਉਪਕਾਰ ਸਿੰਘ ਘੁੰਮਣ, ਕਮਲ ਚੇਟਲੀ, ਹਿਤੇਸ਼ ਇੰਦਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਬੌਬੀ ਗਰਚਾ, ਕੁਲਵਿੰਦਰ ਕਿੰਦਾ ਨੇ ਵੀ ਸੰਬੋਧਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8