ਗਿਆਨੀ ਹਰਪ੍ਰੀਤ ਸਿੰਘ ਪਿੰਡਾਂ ’ਚ ਸ਼ੁਰੂ ਕਰਨਗੇ ਪੰਥਕ ਲਹਿਰ! ਨਵੇਂ ਅਕਾਲੀ ਦਲ ਤੋਂ ਨਵੀਆਂ ਆਸਾਂ
Friday, Aug 15, 2025 - 11:17 AM (IST)

ਲੁਧਿਆਣਾ (ਮੁੱਲਾਂਪੁਰੀ)– ਲੰਘੇ ਦਿਨੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੱਖਰੇ ਬਣੇ ਅਕਾਲੀ ਦਲ ਦੇ ਪ੍ਰਧਾਨ ਗਿ. ਹਰਪ੍ਰੀਤ ਸਿੰਘ ਨੇ ਬਾਕਾਇਦਾ ਚੰਡੀਗੜ੍ਹ ’ਚ ਆਪਣੇ ਸਾਥੀਆਂ ਨਾਲ ਮੀਟਿੰਗ ਕਰ ਕੇ ਅਗਲੀ ਰਣਨੀਤੀ ਉਲੀਕ ਲਈ ਹੈ। ਇਸ ਤਹਿਤ ਪਤਾ ਲੱਗਾ ਕਿ ਪ੍ਰਧਾਨ ਗਿ. ਹਰਪ੍ਰੀਤ ਸਿੰਘ ਪੰਜਾਬ ਦੇ ਸਭ ਤੋਂ ਪਹਿਲਾਂ ਇਤਿਹਾਸਕ ਪਿੰਡਾਂ ਅਤੇ ਨਗਰਾਂ ’ਚ ਅਕਾਲੀ ਦਲ ਨਾਲ ਜੁੜੇ ਵਰਕਰਾਂ ਅਤੇ ਹੋਰਨਾਂ ਆਪਣੀਆਂ ਹਮ-ਖਿਆਲੀ ਜਥੇਬੰਦੀਆਂ ਨਾਲ ਵੱਡੇ ਪੱਧਰ ’ਤੇ ਰਾਬਤਾ ਕਰਨ ਅਤੇ ਅਕਾਲੀ ਦਲ ’ਚ ਪਿਛਲੇ ਸਮੇਂ ਆਈ ਖੜੋਤ ਨੂੰ ਦੂਰ ਕਰਨ ਲਈ ਲੋਕਾਂ ਨੇੜੇ ਹੋ ਕੇ ਆਪਣੀ ਗੱਲ ਦੱਸਣ ਅਤੇ ਲੋਕਾਂ ਦੀ ਗੱਲ ਸੁਣਨ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਗਿ. ਹਰਪ੍ਰੀਤ ਸਿੰਘ ਇਕ ਕਾਫਿਲੇ ਦੇ ਰੂਪ ’ਚ ਨਿਕਲਣਗੇ, ਤਾਂ ਜੋ ਪਿੰਡਾਂ ’ਚ ਮੁੜ ਪੰਥਕ ਲਹਿਰ ਅਤੇ ਪੰਥਕ ਜਜ਼ਬਾ ਪੈਦਾ ਕੀਤਾ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 20 ਅਗਸਤ ਨੂੰ ਵੀ ਛੁੱਟੀ ਦੀ ਮੰਗ!
ਇੱਥੇ ਬਜ਼ੁਰਗ ਅਕਾਲੀ ਨੇਤਾ ਨੇ ਗਿ. ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ’ਤੇ ਕਿਹਾ ਕਿ ਉਹ ਇਕ ਪੜ੍ਹੇ-ਲਿਖੇ ਵਿਦਵਾਨ ਆਗੂ ਹਨ। ਜਿਸ ਤਰ੍ਹਾਂ ਦੇ ਅਕਾਲੀ ਦਲ ਦੇ ਹਾਲਾਤ ਹਨ, ਉਸ ਨੂੰ ਲੀਹਾਂ ’ਤੇ ਲਿਆਉਣ ਲਈ ਪੰਜਾਬ ਦੇ ਲੋਕਾਂ ਨੇ ਸਚਮੁੱਚ ਪੰਥਕ ਲਹਿਰ ਅਤੇ ਪੰਥਕ ਸਰਕਾਰ ਬਣਾਉਣ ਦੀ ਧਾਰ ਲਈ ਤਾਂ ‘ਆਪ’ ਵਾਂਗ ਪੰਥਕ ਲਹਿਰ ਬੰਪਰ ਸਿਆਸੀ ਧਮਾਕਾ ਕਰੇਗੀ, ਕਿਉਂਕਿ ਨਵੇਂ ਚਿਹਰੇ ਅਤੇ ਨਵੀਂ ਪਾਰਟੀ ਤੋਂ ਸਾਨੂੰ ਵੱਡੀਆਂ ਉਮੀਦਾਂ ਸੁਭਾਵਿਕ ਹੁੰਦੀਆਂ ਹਨ, ਜਿਸ ਕਾਨ ਲੋਕ ਹੁਣ ਨਵੇਂ ਅਕਾਲੀ ਦਲ ’ਤੇ ਟੇਕ ਰੱਖ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8