ਸੁਖਬੀਰ ਦੇ ‘ਸੱਜਰੇ ਸਿਆਸੀ ਸਰੀਕ’ ਬਣੇ ਗਿਆਨੀ ਹਰਪ੍ਰੀਤ! ਅਕਾਲੀ ਹੋਏ ਦੋਫਾੜ
Tuesday, Aug 12, 2025 - 01:59 PM (IST)

ਲੁਧਿਆਣਾ (ਮੁੱਲਾਂਪੁਰੀ)– ਸ਼੍ਰੋਮਣੀ ਅਕਾਲੀ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਹੇਠਲੇ ਪੱਧਰ ’ਤੇ ਭਰਤੀ ਕਰ ਕੇ ਕਿਸੇ ਧੜੇ ਨੇ ਸ੍ਰੀ ਅੰਮ੍ਰਿਤਸਰ ’ਚ ਬਰਾਬਰ ਦਾ ਡੈਲੀਗੇਟ ਇਜਲਾਸ ਬੁਲਾ ਕੇ ਆਪਣੇ ਧੜੇ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ, ਜਿਸ ਨੂੰ ਸ੍ਰੀ ਅਕਾਲ ਤਖਤ ਦੀ ਸਫੀਲ ਤੋਂ 5 ਮੈਂਬਰੀ ਕਮੇਟੀ ਨੂੰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਨਾਮਜ਼ਦ ਕੀਤਾ ਸੀ, ਨੇ ਬਾਕਾਇਦਾ ਇਜਲਾਸ ਬੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇ. ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਬੀਬੀ ਸੁਖਵੰਤ ਕੌਰ ਨੂੰ ਧਾਰਮਿਕ ਮਾਮਲਿਆਂ ਦੀ ਚੇਅਰਪਰਸਨ ਚੁਣ ਲਿਆ ਗਿਆ ਹੈ।
ਇਸ ਤਰੀਕੇ ਨਾਲ ਹੁਣ ਸੁਖਬੀਰ ਸਿੰਘ ਬਾਦਲ ਅਤੇ ਗਿ. ਹਰਪ੍ਰੀਤ ਸਿੰਘ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ ਅਤੇ ਪੰਜਾਬ ’ਚ ਇਨ੍ਹਾਂ ਦੋਵੇਂ ਆਗੂਆਂ ਦੀ ਸ਼ਬਦੀ ਜੰਗ ਸਿੱਖਰਾਂ ਨੂੰ ਛੂਹੇਗੀ ਤੇ ਇਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਤੇ ਨਿੱਜੀ ਹਮਲੇ ਵੀ ਜਨਮ ਲੈ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਿਆਸੀ ਹਲਚਲ! ਬਦਲਣ ਲੱਗੇ ਸਮੀਕਰਨ
ਗੱਲ ਕੀ, ਪੰਜਾਬ ਵਿਚ ਅਕਾਲੀ ਦਲ ਦੇ ਹੁਣ ਤਿੰਨੇ ਵੱਡੇ ਧੜੇ ਰਾਜ ਸੱਤਾ ਦੀ ਪ੍ਰਾਪਤੀ ਲਈ ਨੱਠ-ਭੱਜ ਕਰਨਗੇ। ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਗਿਆਨੀ ਹਰਪ੍ਰੀਤ ਸਿੰਘ), ਵਾਰਿਸ ਪੰਜਾਬ ਦੇ (ਅੰਮ੍ਰਿਤਪਾਲ ਸਿੰਘ) ਇਨ੍ਹਾਂ ’ਚੋਂ ਕਿਹੜਾ ਸੱਤਾ ’ਤੇ ਕਾਬਜ਼ ਹੋਵੇਗਾ, ਇਹ ਅਜੇ ਸਮੇਂ ਦੇ ਗਰਭ ਵਿਚ ਹੈ ਪਰ ਦਿੱਲੀ ਬੈਠੀ ਭਾਜਪਾ ਜੋ ਪੰਜਾਬ ’ਚ ਗੱਠਜੋੜ ਕਰਨ ਲਈ ਸਕੀਮ ਲਾ ਰਹੀ ਹੈ, ਉਸ ਦਾ ਧਿਆਨ ਹੁਣ ਸਿਆਸੀ ਤੌਰ ’ਤੇ ਭਟਕ ਜਾਵੇਗਾ, ਕਿਉਂਕਿ ਦੋਫਾੜ ਹੋਇਆ ਅਕਾਲੀ ਦਲ ਬਣਨ ਵਾਲੇ ਗੱਠਜੋੜ ਲਈ ਸਿਆਸੀ ਤੌਰ ’ਤੇ ਘਾਤਕ ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8