''ਟੋਲ ਟੈਕਸ ਘਟਾਓ ਜਾਂ ਸਹੂਲਤਾਂ ਦਿਓ'', ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ ਡਾ. ਅਮਰ ਸਿੰਘ

Monday, Aug 11, 2025 - 08:18 PM (IST)

''ਟੋਲ ਟੈਕਸ ਘਟਾਓ ਜਾਂ ਸਹੂਲਤਾਂ ਦਿਓ'', ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ ਡਾ. ਅਮਰ ਸਿੰਘ

ਹਲਵਾਰਾ (ਲਾਡੀ): ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸਰਹਿੰਦ ਤੋਂ ਲੁਧਿਆਣਾ ਤੱਕ ਕੌਮੀ ਰਾਜ ਮਾਰਗ ਨੰਬਰ 44 ’ਤੇ ਰਾਹਗੀਰਾਂ ਨੂੰ ਲਾਜ਼ਮੀ ਸਹੂਲਤਾਂ ਬਿਨਾ ਹੀ ਪਿਛਲੇ 15 ਸਾਲਾਂ ਤੋਂ ਭਾਰੀ ਟੋਲ ਟੈਕਸ ਵਸੂਲ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮੰਗ-ਪੱਤਰ ਸੌਂਪ ਕੇ ਟੋਲ ਕੰਪਨੀ ਨੂੰ ਨਿਯਮ ਅਨੁਸਾਰ ਸਹੂਲਤਾਂ ਮੁਹੱਈਆ ਕਰਨ ਜਾਂ ਟੋਲ ਟੈਕਸ ਵਿੱਚ ਰਾਹਤ ਦੇਣ ਦੀ ਮੰਗ ਕੀਤੀ।

ਡਾ. ਅਮਰ ਸਿੰਘ ਨੇ ਧਿਆਨ ਵਿੱਚ ਲਿਆਂਦਾ ਕਿ ਟੋਲ ਇਕੱਤਰ ਕਰਨ ਵਾਲੀ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਕੌਮੀ ਮਾਰਗ ਨਾਲ 50 ਫੀਸਦੀ ਸਰਵਿਸ ਸੜਕਾਂ ਬਣਾਈਆਂ ਜਾਣ, ਪਰ ਇਹ ਕੰਮ ਪੂਰਾ ਨਹੀਂ ਕੀਤਾ ਗਿਆ। ਮਾਰਗ ’ਤੇ ਟਰੈਫਿਕ ਅਤੇ ਡਾਕਟਰੀ ਸਹਾਇਤਾ ਪੋਸਟਾਂ ਦੀ ਅਣਹੋਂਦ, ਕਈ ਇਲਾਕਿਆਂ ਵਿੱਚ ਰੌਸ਼ਨੀ ਦੀ ਕਮੀ, ਅਤੇ ਪ੍ਰਵੇਸ਼-ਨਿਕਾਸ ਰੈਂਪ ਨਾ ਹੋਣ ਕਾਰਨ ਵੱਧ ਰਹੇ ਹਾਦਸਿਆਂ ਬਾਰੇ ਵੀ ਉਨ੍ਹਾਂ ਨੇ ਚਿੰਤਾ ਜਤਾਈ।

ਉਨ੍ਹਾਂ ਕਿਹਾ ਕਿ ਪੁਲਾਂ ਨੂੰ ਨਵੀਂ 6 ਲੇਨ ਚੌੜਾਈ ਅਨੁਸਾਰ ਅਪਗ੍ਰੇਡ ਨਹੀਂ ਕੀਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ, ਪਿੰਡ ਕੋਟਲਾ ਸ਼ਮਸ਼ਪੁਰ ਵਿੱਚ ਸੜਕ ਹੇਠਾਂ ਲੰਘਣ ਵਾਲਾ ਰਸਤਾ ਤੇ ਖੰਟ ਅਤੇ ਘੁਲਾਲ ਵਿੱਚ ਢਲਾਣ ਵਾਲੇ ਫੁੱਟ-ਓਵਰ ਪੁਲ ਬਣਾਉਣ ਦੀ ਵੀ ਮੰਗ ਕੀਤੀ ਗਈ।

ਕੇਂਦਰ ਵੱਲੋਂ ਭਰੋਸਾ
ਡਾ. ਅਮਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਯਕੀਨ ਦਵਾਇਆ ਕਿ ਸਾਰੇ ਮਸਲਿਆਂ ਦਾ ਜਲਦੀ ਹੱਲ ਕੀਤਾ ਜਾਵੇਗਾ ਅਤੇ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤਾਂ ਲਈ ਲਾਜ਼ਮੀ ਕਦਮ ਲਏ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News