ਬਰਸਾਤ ਦੇ ਮੌਸਮ ''ਚ ਵਰਤੋਂ ਇਹ ਸਾਵਧਾਨੀਆਂ, ਬਣੀ ਰਹੇਗੀ ਹਾਈਜੀਨ

Wednesday, Aug 28, 2024 - 05:41 PM (IST)

ਜਲੰਧਰ- ਜਦੋਂ ਮੀਂਹ ਪੈਂਦਾ ਹੈ ਤਾਂ ਮੌਸਮ ਸੁਹਾਵਣਾ ਹੋ ਜਾਂਦਾ ਹੈ ਪਰ ਬਰਸਾਤਾਂ 'ਚ ਸਿਹਤ ਤੇ ਘਰ ਤੇ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਰਸਾਤ ਦੇ ਮੌਸਮ 'ਚ ਜ਼ਰੂਰੀ ਸਾਵਧਾਨੀਆਂ ਵਰਤਣ ਬਾਰੇ ਦੱਸਣ ਜਾ ਰਹੇ ਹਾਂ ਤਾਂ ਜੋ ਹਾਈਜੀਨ ਬਣੀ ਰਹੇ।
 
­* ਬਰਸਾਤ ਵਿਚ ਜਦੋਂ ਵੀ ਧੁੱਪ ਨਿਕਲਦੀ ਹੈ ਤਾਂ ਬਿਸਤਰੇ ਆਦਿ ਨੂੰ ਧੁੱਪ ਵਿੱਚ ਰੱਖੋ, ਨਹੀਂ ਤਾਂ ਇਸ ’ਤੋਂ ਬਦਬੂ ਆਉਣ ਲੱਗਦੀ ਹੈ,
 ­* ਘਰ ਆਉਂਦਿਆਂ ਹੀ ਆਪਣੇ ਗਿੱਲੇ ਕੱਪੜੇ ਬਦਲ ਲਓ, ਪੈਰਾਂ ਅਤੇ ਚਿਹਰੇ ਨੂੰ ਸਾਫ਼ ਕਰੋ, ਨਹੀਂ ਤਾਂ ਤੁਹਾਨੂੰ ਜ਼ੁਕਾਮ, ਖੰਘ ਆਦਿ ਦੀ ਸੰਭਾਵਨਾ ਹੈ। ਤੁਲਸੀ, ਲੌਂਗ ਅਤੇ ਕਾਲੀ ਮਿਰਚ ਵਾਲੀ ਚਾਹ ਪੀਣੀ ਚਾਹੀਦੀ ਹੈ।
 ­* ਜੇਕਰ ਜੁੱਤੀਆਂ, ਚੱਪਲ ਅਤੇ ਸੈਂਡਲ ਮੀਂਹ ਵਿਚ ਗਿੱਲੇ ਹੋ ਜਾਣ ਤਾਂ ਉਨ੍ਹਾਂ ਨੂੰ ਘਰ ਆਉਂਦੇ ਹੀ ਖੋਲ੍ਹ ਕੇ ਕੰਧ ਨਾਲ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਉਨ੍ਹਾਂ ’ਚੋਂ ਬਾਹਰ ਨਿਕਲ ਜਾਵੇ।। 
­* ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਕੱਪੜੇ ਧੋਣੇ ਚਾਹੀਦੇ ਹਨ, ਕਿਉਂਕਿ ਬਾਰਿਸ਼ ਦੇ ਮੌਸਮ ਵਿਚ ਕੱਪੜੇ ਘੱਟ ਸੁੱਕਦੇ ਹਨ। ਕੱਪੜੇ ਸੁਕਾਉਣ ਲਈ ਸਟੈਂਡ ਹੋਣਾ ਬਿਹਤਰ ਹੈ। ਗਿੱਲੇ ਕੱਪੜਿਆਂ ਨੂੰ ਮੋੜ ਕੇ ਨਹੀਂ ਰੱਖਣਾ ਚਾਹੀਦਾ। 
­* ਇਕ ਪਤਲੇ ਤੌਲੀਏ ਦੀ ਵਰਤੋਂ ਕਰੋ। ਬੈੱਡਸ਼ੀਟ ਨੂੰ ਵੀ ਪਤਲਾ ਰੱਖੋ।
­* ਹਲਕੇ ਅਤੇ ਜਲਦੀ ਸੁੱਕਣ ਵਾਲੇ ਕੱਪੜੇ ਚੁਣੋ। ਜੇ ਤੁਸੀਂ ਸਾੜ੍ਹੀ ਪਾਉਂਦੇ ਹੋ, ਤਾਂ ਉਸ ਨੂੰ ਕੁਝ ਉੱਪਰ ਕਰਕੇ ਬੰਨ੍ਹਣਾ ਚਾਹੀਦਾ ਹੈ। ਇਸ ਮੌਸਮ ’ਚ ਕੁੜਤਾ ਪਜਾਮਾ ਅਤੇ ਸਲਵਾਰ ਸੂਟ ਬਿਹਤਰ ਹਨ।
­* ਜੇਕਰ ਤੁਸੀਂ ਬਾਹਰੋਂ ਆਏ ਹੋ ਤਾਂ ਛੱਤਰੀ ਨੂੰ ਇਸ ਤਰ੍ਹਾਂ ਰੱਖੋ ਕਿ ਉਸ ’ਚੋਂ ਸਾਰਾ ਪਾਣੀ ਨਿਕਲ ਜਾਵੇ। ਰੇਨਕੋਟ ਦੀ ਵਰਤੋਂ ਕਰਨ ਤੋਂ ਬਾਅਦ, ਇਸ ਨੂੰ ਇਕ ਡੱਬੇ ਵਿਚ ਸੁੱਕਾ ਰੱਖਣਾ ਚਾਹੀਦਾ ਹੈ। 
* ­ਲੂਣ ਮੀਂਹ ਕਾਰਨ ਨਮੀ ਨੂੰ ਸੋਖ ਲੈਂਦਾ ਹੈ, ਇਸ ਲਈ ਇਸ ਨੂੰ ਸ਼ੀਸ਼ੇ ਜਾਂ ਪਲਾਸਟਿਕ ਦੇ ਡੱਬੇ ਵਿਚ ਰੱਖਣਾ ਚਾਹੀਦਾ ਹੈ, ਜੇਕਰ ਕਿਤੇ ਵੀ ਪਾਣੀ ਟਪਕਦਾ ਹੈ ਤਾਂ ਉਸ ਨੂੰ ਰੋਕਣ ਦਾ ਪ੍ਰਬੰਧ ਕਰੋ। 
­* ਘਰ ਦੇ ਆਲੇ-ਦੁਆਲੇ ਜਾਂਚ ਕਰੋ ਕਿ ਕਿਤੇ ਵੀ ਪਾਣੀ ਖੜ੍ਹਾ ਹੈ ਜਾਂ ਨਹੀਂ। ਜੇਕਰ ਉਥੇ ਕਾਈ ਜੰਮ੍ਹੀ ਹੈ, ਤਾਂ ਉਸ ਨੂੰ ਸਾਫ਼ ਕਰੋ।
­* ਖਿੜਕੀਆਂ ਅਤੇ ਦਰਵਾਜ਼ਿਆਂ ਦੇ ਪਰਦੇ ਖੋਲ੍ਹਣੇ ਚਾਹੀਦੇ ਹਨ ਅਤੇ ਕਮਰੇ ਤੋਂ ਕਾਰਪੈਟ ਨੂੰ ਹਟਾ ਦੇਣਾ ਚਾਹੀਦਾ ਹੈ। ਕਮਰੇ ਦੇ ਬਾਹਰ ਪੈਰ ਸਾਫ ਕਰਨ ਲਈ ਪਾਏਦਾਨ ਰੱਖ ਦਿਓ।
­* ਆਪਣੇ ਮੋਟਰਸਾਈਕਲ ਜਾਂ ਸਕੂਟਰ ਦੇ ਟਰੰਕ ਵਿਚ ਇਕ ਰੇਨਕੋਟ ਰੱਖਣਾ ਨਾ ਭੁੱਲੋ। ਦੋਪਹੀਆ ਵਾਹਨ ਹੌਲੀ-ਹੌਲੀ ਚਲਾਉਣਾ ਚਾਹੀਦਾ ਹੈ। ਕਿਸੇ ਵੱਡੇ ਵਾਹਨ ਨੂੰ ਸਾਈਡ ਦੇਣ ਸਮੇਂ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।
* ­ਵਿਦਿਆਰਥੀਆਂ ਨੂੰ ਆਪਣੇ ਸਕੂਲ ਦੇ ਬੈਗ ਵਿਚ ਪਾਲੀਥੀਨ ਵਾਲਾ ਬੈਗ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਪੁਸਤਕਾਂ ਖ਼ਰਾਬ ਨਾ ਹੋਣ। 
* ­ਰਸੋਈ ਵਿਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਲੋਹੇ ਦੇ ਬਰਤਨ, ਕੜਾਹੀ, ਚਾਕੂ ਆਦਿ ਖ਼ਰਾਬ ਨਾ ਹੋਣ, ਇਸ ਦੇ  ਇਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਸਾਫ ਕਰਕੇ ਰੱਖ ਦਿਓ। 
­* ਨਮੀ ਤੋਂ ਬਚਾਉਣ ਲਈ ਆਚਾਰ, ਮੁਰੱਬੇ ਆਦਿ ਦੇ ਮਰਤਬਾਨਾਂ ਦਾ ਮੂੰਹ ਢੱਕ ਕੇ ਬੰਨ੍ਹ ਦੇਣਾ ਚਾਹੀਦਾ ਹੈ।


Tarsem Singh

Content Editor

Related News