ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਹੈ ਵਨ ਪੀਸ ਡਿਜ਼ਾਈਨਰ ਡਰੈੱਸ
Friday, Oct 17, 2025 - 09:30 AM (IST)

ਵੈੱਬ ਡੈਸਕ- ਫੈਸ਼ਨ ਦੇ ਦੌਰ ਵਿਚ ਅੱਜਕੱਲ ਮੁਟਿਆਰਾਂ ਜੀਨਸ-ਟਾਪ ਅਤੇ ਸਕਰਟ-ਟਾਪ ਦੇ ਬਾਅਦ ਵਨ ਪੀਸ ਡਿਜ਼ਾਈਨਰ ਡਰੈੱਸ ਨੂੰ ਖੂਬ ਪਸੰਦ ਕਰ ਰਹੀਆਂ ਹਨ। ਇਹ ਡਰੈੱਸ ਨੇ ਸਿਰਫ ਟਰੈਂਡੀ, ਮਾਡਰਨ ਅਤੇ ਸਟਾਈਲਿਸ਼ ਲੁਕ ਪ੍ਰਦਾਨ ਕਰਦੀ ਹੈ, ਸਗੋਂ ਪਹਿਨਣ ਵਿਚ ਬੇਹੱਦ ਆਰਾਮਦਾਇਕ ਵੀ ਹੁੰਦੀ ਹੈ। ਇਹੋ ਕਾਰਨ ਹੈ ਕਿ ਪਾਰਟੀਆਂ ਅਤੇ ਖਾਸ ਮੌਕਿਆਂ ’ਤੇ ਮੁਟਿਆਰਾਂ ਨੂੰ ਡਿਜ਼ਾਈਨਰ ਵਨ ਪੀਸ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਵਨ ਪੀਸ ਡ੍ਰੈੱਸਾਂ ਵਿਚ ਸ਼ਾਰਟ, ਮੀਡੀਅਮ ਅਤੇ ਲਾਂਗ ਡ੍ਰੈੱਸਾਂ ਮੁਹੱਈਆ ਹਨ। ਇਨ੍ਹਾਂ ਵਿਚ ਸਲੀਵਲੈੱਸ, ਸਟ੍ਰੈਪਲੈੱਸ, ਸਟ੍ਰੈੱਪ ਡਿਜ਼ਾਈਨ ਅਤੇ ਫੁੱਲ ਸਲੀਵਸ ਅਤੇ ਡਿਜ਼ਾਈਨਰ ਸਲੀਵਸ ਵਾਲੀ ਵੈਰਾਇਟੀ ਵੀ ਪ੍ਰਚਲਿਤ ਹੈ। ਨੈੱਕਲਾਈਨ ਦੇ ਮਾਮਲੇ ਵਿਚ ਚੁਆਇਸ ਅਣਗਿਣਤ ਹੈ।
ਕੁਝ ਮੁਟਿਆਰਾਂ ਸਕੂਪ ਨੈੱਕ, ਸਵੀਟਹਾਰਟ, ਹਾਈ ਨੈੱਕ, ਵਨ ਸ਼ੋਲਡਰ ਅਤੇ ਹਾਲਟਰ ਨੈੱਕ ਡਿਜ਼ਾਈਨ ਪਸੰਦ ਕਰਦੀਆਂ ਹਨ। ਇਸੇ ਤਰ੍ਹਾਂ ਸਾਈਡ ਕੱਟ, ਮਿਡ ਕੱਟ ਵਰਗੇ ਇੰਟ੍ਰਸਟਿੰਗ ਕਟਸ ਵਾਲੀ ਡ੍ਰੈੱਸਾਂ ਵੀ ਮੁਟਿਆਰਾਂ ਨੂੰ ਪਸੰਦ ਆ ਰਹੀਆਂ ਹਨ। ਇਹ ਡ੍ਰੈੱਸਾਂ ਆਊਟਿੰਗ, ਸ਼ਾਪਿੰਗ, ਪਾਰਟੀ ਅਤੇ ਈਵਨਿੰਗ ਫੰਕਸ਼ਨਾਂ ਲਈ ਪਰਫੈਕਟ ਹੁੰਦੀਆਂ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਔਰਤਾਂ ਅਤੇ ਨਵੀਂ ਵਿਆਹੀਆਂ ਤੱਕ, ਹਰ ਉਮਰ ਦੀਆਂ ਔਰਤਾਂ ਵਨ ਪੀਸ ਡਰੈੱਸ ਅਪਣਾਉਣ ਲੱਗੀਆਂ ਹਨ। ਪਾਰਟੀ ਅਤੇ ਨਾਈਟ ਫੰਕਸ਼ਨਾਂ ਵਿਚ ਸੀਕਵਿਨਸ, ਗਿਲਟਰ, ਸ਼ਿਮਰੀ ਅਤੇ ਅੰਬੈਲਿਸ਼ਡ ਵਾਲੀਆਂ ਡ੍ਰੈੱਸਾਂ ਖਾਸਤੌਰ ’ਤੇ ਪਸੰਦ ਕੀਤੀ ਜਾਂਦੀਆਂ ਹਨ।
ਪਾਰਟੀ ਦੌਰਾਨ ਮੁਟਿਆਰਾਂ ਨੂੰ ਜ਼ਿਆਦਾਤਰ ਸ਼ਿਮਰੀ ਬਲੈਕ, ਵ੍ਹਾਈਟ, ਰੈੱਡ ਅਤੇ ਮੈਰੂਨ ਕਲਰ ਦੀ ਵਨ ਪੀਸ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਕੁਝ ਮੁਟਿਆਰਾਂ ਯੈਲੋ, ਬਲਿਊ, ਪਿੰਕ ਅਤੇ ਹੋਰ ਕਲਰ ਦੀਆਂ ਡ੍ਰੈੱਸਾਂ ਨੂੰ ਵੀ ਪਸੰਦ ਕਰ ਰਹੀਆਂ ਹਨ। ਲੁਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਇਨ੍ਹਾਂ ਨਾਲ ਬ੍ਰੈੱਸਲੈਟ, ਨੈੱਕਲੈੱਸ, ਈਅਰਰਿੰਗਸ, ਗਾਗਲਜ਼, ਸਟਾਲ ਜਾਂ ਸ਼ਰੱਗ ਆਦਿ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਜ਼ਿਆਦਾ ਸਟਾਈਲਿਸ਼ ਲੁਕ ਦਿੰਦੇ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਲੂਜ਼ ਵੈਵਸ, ਹਾਈ ਪੋਨੀਟੇਲ, ਹਾਫ ਪੋਨੀ ਜਾਂ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਸ਼ਾਰਟ ਵਨ ਪੀਸ ਡਰੈੱਸ ਨਾਲ ਹਾਈ ਹੀਲਸ, ਲਾਂਗ ਸ਼ੂਜ ਜਾਂ ਲੇਸਅਪ ਸੈਂਡਲ ਨੂੰ ਪਹਿਨਣਾ ਪਸੰਦ ਕਰਦੀਆਂ ਹਨ ਜਦਕਿ ਲਾਂਗ ਡਰੈੱਸ ਨਾਲ ਜ਼ਿਆਦਾਤਰ ਮੁਟਿਆਰਾਂ ਨੂੰ ਫਲੈਟ ਸੈਂਡਲ, ਹਾਈ ਹੀਲਸ ਜਾਂ ਬੈਲੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਵਨ ਪੀਸ ਡਿਜ਼ਾਈਨਰ ਡਰੈੱਸ ਨਾ ਸਿਰਫ ਫੈਸ਼ਨ ਟਰੈਂਡ ਬਣੀ ਹੋਈ ਹੈ ਸਗੋਂ ਮੁਟਿਆਰਾਂ ਨੂੰ ਕਾਂਫੀਡੈਂਟ ਅਤੇ ਗਲੈਮਰਜ਼ ਲੁਕ ਵੀ ਦੇ ਰਹੀਆਂ ਹਨ।